ਪਟਿਆਲਾ 'ਚ ਸਰੋਂ ਦੇ ਤੇਲ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਕ ਦੀ ਮੌਤ (ਵੀਡੀਓ)
Thursday, Nov 16, 2017 - 03:35 PM (IST)
ਪਟਿਆਲਾ (ਇੰਦਰਜਤੀ ਬਕਸ਼ੀ) — ਪਟਿਆਲਾ 'ਚ ਪੁਰਾਣੀ ਅਨਾਜ ਮੰਡੀ ਕੋਲ ਦੇਰ ਰਾਤ ਇਕ ਸਰੋਂ ਦੀ ਫੈਕਟਰੀ 'ਚ ਬਲਾਸਟ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਬਲਾਸਟ ਦੇਰ ਰਾਤ ਹੋਇਆ ਤੇ ਬਲਾਸਟ ਕਾਰਨ ਨੇੜੇ ਦੀਆਂ ਦੁਕਾਨਾਂ ਵੀ ਨੁਕਸਾਨੀਆਂ ਗਈਆਂ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਵਿਭਾਗ ਨੇ ਅੱਗ 'ਤੇ ਕਾਬੂ ਪਾਇਆ।

ਇਸ ਸੰਬੰਧ 'ਚ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਇਕ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਸ਼ੀਤਲਾ ਮਾਤਾ ਮੰਦਰ ਕੋਲ ਪਹੁੰਚੇ ਤਾਂ ਉਥੇ ਸਰੋਂ ਦਾ ਤੇਲ ਕੱਢਣ ਵਾਲੀ ਇਕ ਫੈਕਟਰੀ 'ਚ ਬਲਾਸਟ ਹੋਇਆ ਸੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜੋ ਕਿ ਫੈਕਟਰੀ ਮਾਲਕ ਦਾ ਹੀ ਪੁੱਤਰ ਸੀ। ਇਸ ਸੰਬੰਧੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਅਜੇ ਅੱਗ ਕਿਸ ਵਜ੍ਹਾ ਨਾਲ ਲੱਗੀ ਉਸ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਪਾਈ।
