ਲੁਧਿਆਣਾ ਦੀ ਹੌਜ਼ਰੀ ਫੈਕਟਰੀ ''ਚ ਲੱਗੀ ਅੱਗ, 4 ਦੀ ਮੌਤ
Wednesday, Oct 10, 2018 - 08:26 AM (IST)
![ਲੁਧਿਆਣਾ ਦੀ ਹੌਜ਼ਰੀ ਫੈਕਟਰੀ ''ਚ ਲੱਗੀ ਅੱਗ, 4 ਦੀ ਮੌਤ](https://static.jagbani.com/multimedia/2018_10image_08_24_048410000t6.jpg)
ਲੁਧਿਆਣਾ— ਲੁਧਿਆਣਾ 'ਚ ਹੌਜ਼ਰੀ ਫੈਕਟਰੀ 'ਚ ਅੱਗ ਲੱਗਣ ਕਾਰਨ 4 ਵਰਕਰਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬਾਜਵਾ ਨਗਰ 'ਚ ਕਾਲਰਾ ਟ੍ਰੈਂਡਿੰਗ ਦੀ ਹੌਜ਼ਰੀ ਫੈਕਟਰੀ ਨੂੰ ਬੰਦ ਕਰਕੇ ਮਜ਼ਦੂਰ ਕੰਮ ਰਹੇ ਸਨ। ਇਸੇ ਦੌਰਾਨ ਫੈਕਟਰੀ 'ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਅੱਗ ਬੁਝਾਉਣ 'ਚ ਜੁਟ ਗਈਆਂ ਹਨ।