ਲੁਧਿਆਣਾ ''ਚ ਤੜਕੇ ਸਵੇਰੇ ਮਚੇ ਅੱਗ ਦੇ ਭਾਂਬੜ, ਚੱਲਦੇ ਟਰੱਕ ਨੂੰ ਲੱਗੀ ਅੱਗ

Saturday, Mar 27, 2021 - 01:40 PM (IST)

ਲੁਧਿਆਣਾ ''ਚ ਤੜਕੇ ਸਵੇਰੇ ਮਚੇ ਅੱਗ ਦੇ ਭਾਂਬੜ, ਚੱਲਦੇ ਟਰੱਕ ਨੂੰ ਲੱਗੀ ਅੱਗ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੀ ਗਗਨਦੀਪ ਕਾਲੋਨੀ 'ਚ ਅੱਜ ਤੜਕੇ ਸਵੇਰੇ ਉਸ ਵੇਲੇ ਅੱਗ ਦੇ ਭਾਂਬੜ ਮਚ ਗਏ, ਜਦੋਂ ਇਕ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਕਾਕੋਵਾਲ ਰੋਡ 'ਤੇ ਸਥਿਤ ਗਗਨਦੀਪ ਕਾਲੋਨੀ 'ਚ ਸ਼ਨੀਵਾਰ ਸਵੇਰੇ 6 ਵਜੇ ਚੱਲਦੇ ਹੋਏ ਟਰੱਕ 'ਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਟਰੱਕ ਓਵਰਲੋਡ ਫਾਈਵਰ ਨਾਲ ਭਰਿਆ ਹੋਇਆ ਸੀ।

ਰਾਹਗੀਰਾਂ ਨੇ ਅੱਗ ਲੱਗਣ ਦੀ ਘਟਨਾ ਬਾਰੇ ਟਰੱਕ ਦੇ ਡਰਾਈਵਰ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਡਰਾਈਵਰ ਨੇ ਤੁਰੰਤ ਟਰੱਕ ਨੂੰ ਸਾਈਡ 'ਤੇ ਲਾ ਦਿੱਤਾ। ਦੇਖਦੇ ਹੀ ਦੇਖਦੇ ਟਰੱਕ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਨਾਲ ਕਈ ਦੁਕਾਨਾਂ ਦੇ ਬੋਰਡ ਵੀ ਸੜ ਗਏ ਹਨ ਅਤੇ ਇੱਥੋਂ ਤੱਕ ਕਿ ਬਿਜਲੀ ਦੀਆਂ ਤਾਰਾਂ ਨੂੰ ਵੀ ਨੁਕਸਾਨ ਹੋਇਆ ਹੈ।


author

Babita

Content Editor

Related News