ਖੁੱਲ੍ਹੀ ਛੱਤ ਕਾਰਨ ਕਬਾੜ ਦੀ ਦੁਕਾਨ ''ਚ ਡਿੱਗੀ ਆਤਿਸ਼ਬਾਜ਼ੀ

10/21/2017 7:32:39 AM

ਫ਼ਰੀਦਕੋਟ  (ਚਾਵਲਾ) - ਦੀਵਿਆਂ ਦੇ ਤਿਉਹਾਰ ਨੂੰ ਲੋਕਾਂ ਨੇ ਪਟਾਕੇ ਚਲਾ ਕੇ ਸ਼ਾਨ ਦਿਖਾਉਣ ਦਾ ਜ਼ਰੀਆ ਬਣਾ ਲਿਆ ਹੈ। ਪਟਾਕੇ ਵੇਚਣ ਵਾਲੇ ਤਾਂ ਕਮਾਈ ਕਰ ਲੈਂਦੇ ਨੇ ਪਰ ਇਨ੍ਹਾਂ ਨੂੰ ਚਲਾਉਣ 'ਚ ਦਿਖਾਈ ਗਈ ਲਾਪ੍ਰਵਾਹੀ ਕਈ ਵਾਰ ਕੁਝ ਲੋਕਾਂ ਨੂੰ ਕੰਗਾਲ ਕਰ ਕੇ ਰੱਖ ਦਿੰਦੀ ਹੈ।
ਬਲਵੀਰ ਐਵੀਨਿਊ ਦੇ ਬਾਜ਼ਾਰ ਵਿਖੇ ਸਥਿਤ ਕਬਾੜੀਏ ਦੀ ਦੁਕਾਨ ਨੂੰ ਅੱਗ ਲੱਗ ਗਈ। ਯਮਲਾ ਕਬਾੜੀਆ ਦੇ ਲੜਕੇ ਨੇ ਦੱਸਿਆ ਕਿ ਕਬਾੜ ਦਾ ਭਾਅ ਘੱਟ ਹੋਣ ਕਰਕੇ ਅਸੀਂ ਦੁਕਾਨ 'ਚ ਪਲਾਸਟਿਕ ਦਾ ਪੁਰਾਣਾ ਸਾਮਾਨ ਲੈ ਕੇ ਰੱਖੀ ਜਾਂਦੇ ਸੀ ਕਿ ਜਦ ਭਾਅ ਤੇਜ਼ ਹੋਵੇਗਾ ਤਾਂ ਅਸੀਂ ਇਸ ਨੂੰ ਵੇਚ ਦੇਵਾਂਗੇ ਪਰ ਖੁੱਲ੍ਹੀ ਛੱਤ ਹੋਣ ਕਾਰਨ ਆਤਿਸ਼ਬਾਜ਼ੀ ਪਏ ਕਬਾੜ 'ਤੇ ਡਿੱਗ ਪਈ, ਜਿਸ ਕਰਕੇ ਅੱਗ ਲੱਗਣ ਦੌਰਾਨ ਕਰੀਬ 2 ਲੱਖ ਦਾ ਨੁਕਸਾਨ ਹੋ ਗਿਆ ਹੈ।
ਨਗਰ ਕੌਂਸਲ ਫ਼ਾਇਰ ਬ੍ਰਿਗੇਡ ਦੇ ਸ਼ੋਭਾ ਸਿੰਘ, ਸਲਵਿੰਦਰ ਸਿੰਘ, ਅਰਪਿੰਦਰ ਵਿਸ਼ਾਲ ਕੁਮਾਰ, ਗਗਨ ਦੀਪ, ਮਨਦੀਪ ਸਿੰਘ, ਨਿਰਮਲ ਕੁਮਾਰ ਅਤੇ ਕੋਟਕਪੂਰਾ ਸਟਾਫ਼ ਫਾਇਰ ਬ੍ਰਿਗੇਡ ਨੇ ਦੱਸਿਆ ਕਿ ਕਰੀਬ 10 ਗੱਡੀਆਂ ਪਾਣੀ ਦੀਆਂ ਲਿਆ ਕੇ ਬੜੀ ਮੁਸ਼ਕਲ ਨਾਲ ਅੱਗ 'ਤੇ ਤਿੰਨ ਘੰਟਿਆਂ ਵਿਚ ਕਾਬੂ ਪਾਇਆ ਗਿਆ ਹੈ।


Related News