ਪਲਾਈਵੁੱਡ ਫੈਕਟਰੀ ’ਚ ਲੱਗੀ ਅੱਗ, ਲੱਖਾਂ ਦੀ ਲੱਕਡ਼ ਸਡ਼ ਕੇ ਸੁਆਹ

Wednesday, Jul 18, 2018 - 05:37 AM (IST)

ਪਲਾਈਵੁੱਡ ਫੈਕਟਰੀ ’ਚ ਲੱਗੀ ਅੱਗ, ਲੱਖਾਂ ਦੀ ਲੱਕਡ਼ ਸਡ਼ ਕੇ ਸੁਆਹ

ਸਮਾਣਾ, (ਦਰਦ)- ਸਮਾਣਾ-ਰਾਜਲਾ ਰੋਡ ’ਤੇ ਸÎਥਿਤ ਪਲਾਈਵੁੱਡ ਬਣਾਉਣ ਵਾਲੀ ਤ੍ਰਿਸ਼ੂਲ ਟੀਕ ਪ੍ਰੋਡਕਟ ਵਿਚ ਮੰਗਲਵਾਰ ਦੁਪਹਿਰ ਬਾਅਦ ਅਚਾਨਕ ਅੱਗ ਲੱਗ ਜਾਣ ਨਾਲ ਸੁਕਾਉਣ ਲਈ ਚੈਂਬਰ ਵਿਚ ਰੱਖੀ ਲੱਖਾਂ ਰੁਪਏ ਦੀ ਲੱਕਡ਼ ਸਡ਼ ਕੇ ਸੁਆਹ ਹੋ ਗਈ। ਇਸ ਦੌਰਾਨ ਸਮਾਣਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੁਆਰਾ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਵੀ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਪਲਾਈ ਅਤੇ ਬੋਰਡ ਬਣਾਉਣ ਲਈ ਚੈਂਬਰ ਵਿਚ ਸੁਕਾਉਣ ਲਈ ਅਤੇ ਸੁੱਕ ਚੁੱਕੀ ਲੱਕੜ ਸਡ਼ ਕੇ ਸੁਆਹ ਹੋ ਚੁੱਕੀ ਸੀ। 
ਫੈਕਟਰੀ ਮਾਲਕ ਗਿਆਨ ਚੰਦ ਕਟਾਰੀਆ ਤੇ ਲਾਜਪਤ  ਰਾਏ ਜੌਹਰੀ ਨੇ ਦੱਸਿਆ ਕਿ ਅਸੀਂ ਦਫਤਰ ਵਿਚ  ਹੀ ਬੈਠੇ ਸਾਂ। ਇਸ ਦੌਰਾਨ ਫੈਕਟਰੀ ਦੀ ਲੇਬਰ ਨੇ ਉਨ੍ਹਾਂ ਨੂੰ ਅੱਗ ਲੱਗਣ ਬਾਰੇ ਦੱਸਿਆ। ਅਸੀਂ ਤਰੁੰਤ ਫਾਇਰ ਬ੍ਰਿਗੇਡ ਦਸਤੇ ਨੂੰ ਸੂਚਿਤ ਕਰ ਦਿੱਤਾ ਅਤੇ ਫੈਕਟਰੀ ਦੀ ਸਾਰੀ ਲੇਬਰ ਨੂੰ ਫੈਕਟਰੀ ’ਚ ਮੌਜੂਦ ਪਾਣੀ ਨਾਲ ਅੱਗ ਬੁਝਾਉਣ ’ਤੇ ਲਾ ਦਿੱਤਾ।  ਮਾਲਕਾਂ ਨੇ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਟ-ਸਰਕਟ ਦੱਸਿਆ। ਕਿਹਾ ਕਿ ਅਜੇ ਅੱਗ ਲੱਗਣ ਨਾਲ ਫੈਕਟਰੀ ਦੇ ਹੋਏ ਨੁਕਸਾਨ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ। ਖਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ’ਤੇ ਕਾਬੂ ਪਾਉਣ ’ਚ ਲੱਗੀਆਂ ਹੋਈਆਂ ਸਨ। ਸਿਟੀ ਪੁਲਸ ਸਮਾਣਾ ਨੇ ਵੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। 


Related News