ਬਿਰਧ ਆਸ਼ਰਮ ’ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਪਾਇਆ ਕਾਬੂ

06/03/2024 4:33:29 PM

ਅਬੋਹਰ (ਸੁਨੀਲ) : ਲਾਈਨ ਪਾਰ ਖੇਤਰ 'ਚ ਸਥਿਤ ਇੱਕ ਬਿਰਧ ਆਸ਼ਰਮ 'ਚ ਅੱਜ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਆਸ਼ਰਮ ’ਚ ਰਹਿੰਦੇ ਲੋਕਾਂ ’ਚ ਭੱਜਦੌੜ ਮੱਚ ਗਈ, ਜਿਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਫਿਲਹਾਲ ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਜਾਣਕਾਰੀ ਦਿੰਦੇ ਹੋਏ ਸਮਰਥਾ ਅਤੇ ਊਦਭਵ ਆਵਾਸ ਦੇ ਸੇਵਾਦਾਰ ਰਜਤ ਲੂਥਰਾ ਨੇ ਦੱਸਿਆ ਕਿ ਆਸ਼ਰਮ ਦੇ ਪ੍ਰਵੇਸ਼ ਦੁਆਰ ਕੋਲ ਲਗਾਏ ਗਏ ਬਿਜਲੀ ਮੀਟਰ ਦੇ ਕੰਟਰੋਲ ਬੋਰਡ ’ਚ ਅਚਾਨਕ ਅੱਗ ਲੱਗ ਗਈ।

ਜਿਸ ਕਾਰਨ ਆਸ਼ਰਮ ’ਚ ਰਹਿੰਦੇ ਬਜ਼ੁਰਗਾਂ ਅਤੇ ਬੱਚਿਆਂ ’ਚ ਦਹਿਸ਼ਤ ਫੈਲ ਗਈ ਪਰ ਆਸ਼ਰਮ ਦੇ ਸਟਾਫ਼ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਤੁਰੰਤ ਬਜ਼ੁਰਗਾਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਰਜਤ ਲੂਥਰਾ ਨੇ ਦੱਸਿਆ ਕਿ ਅੱਗ ’ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ। 


Babita

Content Editor

Related News