ਲੁਧਿਆਣਾ ਦੇ ਬਾਜ਼ਾਰ ''ਚ ਲੱਗੀ ਭਿਆਨਕ ਅੱਗ! ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
Monday, Aug 25, 2025 - 04:48 PM (IST)

ਲੁਧਿਆਣਾ (ਸਿਆਲ): ਲੁਧਿਆਣਾ ਦੇ ਸਭ ਤੋਂ ਭੀੜ-ਭੜੱਕੇ ਵਾਲਿਆਂ ਬਾਜ਼ਾਰਾਂ ਵਿਚੋਂ ਇਕ ਸਾਬਣ ਬਾਜ਼ਾਰ ਵਿਚ ਭਿਆਨਕ ਅੱਗ ਲੱਗਣ ਕਾਰਨ ਭਾਜੜਾਂ ਪੈ ਗਈਆਂ। ਸਥਾਨਕ ਵਪਾਰੀਆਂ ਨੇ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਫ਼ੋਨ ਕਰ ਕੇ ਮੌਕੇ 'ਤੇ ਸੱਦਿਆ। ਅੱਗ ਲੱਗਣ ਦੇ ਕਾਰਨ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Instagram Influencer ਦਾ ਕਤਲ! ਜਾਣੋ ਕਿਸ ਨੇ ਲਈ ਜ਼ਿੰਮੇਵਾਰੀ
ਪੂਰੀ ਬਿਲਡਿੰਗ ਅੱਗ ਦੀ ਲਪੇਟ ਵਿਚ ਆ ਚੁੱਕੀ ਹੈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ ਤੇ ਅੱਗ 'ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਜਾਰੀ ਹੈ। ਉੱਧਰ ਪੂਰੈ ਬਾਜ਼ਾਰ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਲੱਖਾਂ ਰੁਪਏ ਦਾ ਮੁਨਿਆਰੀ ਦਾ ਸਾਮਾਨ ਸੜ ਕੇ ਸੁਆਹ ਹੋਣ ਦਾ ਖ਼ਦਸ਼ਾ ਹੈ। ਬਾਜ਼ਾਰ ਵਿਚ ਕਿਸੇ ਵੀ ਦੁਕਾਨਦਾਰ ਦੇ ਕੋਲ ਅੱਗ ਬੁਝਾਊ ਯੰਤਰ ਵੀ ਨਹੀਂ ਹਨ। ਫ਼ਿਲਹਾਲ ਪੁਲਸ ਪਾਰਟੀ ਵੀ ਮੌਕੇ 'ਤੇ ਪਹੁੰਚ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8