ਲੁਧਿਆਣਾ 'ਚ ਗੁਰੂ ਨਾਨਕ ਭਵਨ ਦੇ ਮਿੰਨੀ ਆਡੀਟੋਰੀਅਮ 'ਚ ਲੱਗੀ ਭਿਆਨਕ ਅੱਗ

Tuesday, Jun 07, 2022 - 04:03 PM (IST)

ਲੁਧਿਆਣਾ 'ਚ ਗੁਰੂ ਨਾਨਕ ਭਵਨ ਦੇ ਮਿੰਨੀ ਆਡੀਟੋਰੀਅਮ 'ਚ ਲੱਗੀ ਭਿਆਨਕ ਅੱਗ

ਲੁਧਿਆਣਾ (ਤਰੁਣ) : ਸ਼ਹਿਰ ਦੇ ਮਸ਼ਹੂਰ ਗੁਰੂ ਨਾਨਕ ਭਵਨ ਦੇ ਮਿੰਨੀ ਆਡੀਟੋਰੀਅਮ 'ਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਸਟੇਜ ਅਤੇ ਕੁਰਸੀਆਂ ਸਮੇਤ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਕਰੀਬ ਰੋਜ਼ਾਨਾ ਕੰਮ ਕਰਨ ਵਾਲੇ ਮੁਲਾਜ਼ਮ 9 ਵਜੇ ਜਦੋਂ ਆਡੀਟੋਰੀਅਮ ਪਹੁੰਚੇ ਤਾਂ ਉੱਥੇ ਲੱਗੇ ਏ. ਸੀ. 'ਚੋਂ ਧੂੰਆਂ ਨਿਕਲ ਰਿਹਾ ਸੀ।

ਉਨ੍ਹਾਂ ਨੇ ਆਡੀਟੋਰੀਅਮ ਦਾ ਮੇਨ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਜਾਮ ਸੀ। ਜਦੋਂ ਮੁਲਾਜ਼ਮਾਂ ਨੇ ਦਰਵਾਜ਼ਾ ਤੋੜਿਆ ਅਤੇ ਅੰਦਰ ਜਾ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਗੁਰੂ ਨਾਨਕ ਭਵਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ, ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ।

ਗੁਰੂ ਨਾਨਕ ਭਵਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਰਾਮਦਾਇਕ ਕੁਰਸੀਆਂ 'ਤੇ ਲੱਗੀ ਸੀਟ ਕੈਮੀਕਲ ਪ੍ਰੋਡਕਟ ਦੀ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਫਿਲਹਾਲ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।


author

Babita

Content Editor

Related News