ਲੁਧਿਆਣਾ : ਫੋਕਲ ਪੁਆਇੰਟ ''ਚ ਕਬਾੜ ਦੇ ਢੇਰ ਨੂੰ ਲੱਗੀ ਅੱਗ

Monday, Jun 03, 2019 - 02:10 PM (IST)

ਲੁਧਿਆਣਾ : ਫੋਕਲ ਪੁਆਇੰਟ ''ਚ ਕਬਾੜ ਦੇ ਢੇਰ ਨੂੰ ਲੱਗੀ ਅੱਗ

ਲੁਧਿਆਣਾ (ਨਰਿੰਦਰ) : ਸ਼ਹਿਰ ਦੇ ਫੋਕਲ ਪੁਆਇੰਟ 'ਚ ਕਬਾੜ ਦੇ ਢੇਰ ਨੂੰ ਸੋਮਵਾਰ ਸਵੇਰੇ ਅੱਗ ਲੱਗ ਗਈ, ਜਿਸ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ ਕਰੀਬ 5 ਗੱਡੀਆਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ, ਹਾਲਾਂਕਿ ਇਸ 'ਚ ਕੋਈ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਸਵੇਰੇ ਕਰੀਬ 10-11 ਵਜੇ ਫੈਕਟਰੀਆਂ ਦੇ ਪਏ ਕਬਾੜ ਨੂੰ ਇਹ ਅੱਗ ਲੱਗ ਗਈ ਹੈ ਅਤੇ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਮੌਕੇ 'ਤੇ ਆ ਕੇ ਅੱਗ 'ਤੇ ਕਾਬੂ ਪਾ ਲਿਆ। 


author

Babita

Content Editor

Related News