ਗੱਡੀ ''ਚੋਂ ਧੂੰਆਂ ਨਿਕਲਣ ''ਤੇ ਬੋਨਟ ਖੋਲ੍ਹ ਕੇ ਚੈੱਕ ਕਰਨ ਗਿਆ ਡਰਾਈਵਰ, ਮਗਰੋਂ ਲੈਪਟੋਪ ਵਾਲਾ ਬੈਗ ਹੋ ਗਿਆ ਚੋਰੀ

Monday, Sep 14, 2026 - 06:42 PM (IST)

ਗੱਡੀ ''ਚੋਂ ਧੂੰਆਂ ਨਿਕਲਣ ''ਤੇ ਬੋਨਟ ਖੋਲ੍ਹ ਕੇ ਚੈੱਕ ਕਰਨ ਗਿਆ ਡਰਾਈਵਰ, ਮਗਰੋਂ ਲੈਪਟੋਪ ਵਾਲਾ ਬੈਗ ਹੋ ਗਿਆ ਚੋਰੀ

ਲੁਧਿਆਣਾ (ਮਹਿੰਦਰੂ): ਲੁਧਿਆਣਾ ਦੇ ਸ਼ੇਰਪੁਰ ਚੌਂਕ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟ੍ਰੈਫ਼ਿਕ ਜਾਮ ਦੇ ਦੌਰਾਨ ਇਕ ਕਾਰ ਵਿਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ। ਗੱਡੀ ਦਾ ਮਾਲਕ ਬੋਨਟ ਖੋਲ੍ਹ ਕੇ ਚੈੱਕ ਕਰਨ ਲੱਗਾ ਤਾਂ ਇਸੇ ਦੌਰਾਨ ਹੀ ਪੰਜ ਲੋਕਾਂ ਵੱਲੋਂ ਕਾਰ ਦੀ ਡਿੱਗੀ ਖੋਲ੍ਹ ਕੇ ਬੈਗ ਚੋਰੀ ਕਰ ਲਿਆ। ਬੈਗ ਦੇ ਵਿਚ ਲੈਪਟਾਪ ਚਾਰਜਰ ਆਧਾਰ ਕਾਰਡ ਅਤੇ ਹੋਰ ਸਾਮਾਨ ਸੀ।

ਉੱਧਰ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਸ ਨੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਤਿੰਨ ਦੀ ਹਾਲੇ ਵੀ ਭਾਲ ਜਾਰੀ ਹੈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਦੇਵ ਨਗਰ ਨਿਵਾਸੀ ਅਭਿਸ਼ੇਕ ਅਰੋੜਾ ਨੇ ਦੱਸਿਆ ਕਿ ਉਹ ਆਪਣੀ ਫੈਕਟਰੀ ਜਾ ਰਿਹਾ ਸੀ ਕਿ ਸ਼ੇਰਪੁਰ ਚੌਂਕ ਨੇੜੇ ਰਸਤੇ ਵਿਚ ਹੀ ਜਾਮ ਲੱਗਾ ਹੋਣ ਕਾਰਨ ਉਸ ਦੀ ਗੱਡੀ ਅਚਾਨਕ ਖਰਾਬ ਹੋ ਗਈ। ਇਸ ਨੂੰ ਉਹ ਦੇਖ ਰਿਹਾ ਸੀ ਤਾਂ ਇਸੇ ਦੌਰਾਨ ਕਿਸੇ ਨੇ ਘਟਨਾ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਿਆ।  


author

Anmol Tagra

Content Editor

Related News