ਡੇਰਾਬੱਸੀ : ਰੂੰ ਦੀ ਫੈਕਟਰੀ 'ਚ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

Wednesday, Mar 27, 2019 - 01:55 PM (IST)

ਡੇਰਾਬੱਸੀ : ਰੂੰ ਦੀ ਫੈਕਟਰੀ 'ਚ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

ਚੰਡੀਗੜ੍ਹ (ਕੁਲਦੀਪ) : ਡੇਰਾਬੱਸੀ ਗੁਲਾਬ ਰੋਡ 'ਤੇ ਸਥਿਤ ਪਿੰਡ ਬੇਹੜਾ 'ਚ ਰੂੰ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ 'ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪੁੱਜੀਆਂ। ਸਟੇਸ਼ਨ ਫਾਇਰ ਅਫਸਰ ਮਨਜੀਤ ਸਿੰਘ ਮੁਤਾਬਕ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ। ਅੱਗ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਜੇ. ਸੀ. ਬੀ. ਮਸ਼ੀਨ ਬੁਲਾ ਕੇ ਕੰਧ ਵੀ ਤੋੜੀ ਗਈ। ਫੈਕਟਰੀ ਦੇ ਐੱਮ. ਡੀ. ਪੀਯੂਸ਼ ਤ੍ਰਿਪਾਠੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ ਕਰੀਬ 3 ਕਰੋੜ ਰੁਪਏ ਦੇ ਆਸ-ਪਾਸ ਨੁਕਸਾਨ ਹੋ ਚੁੱਕਾ ਹੈ।


author

Babita

Content Editor

Related News