ਕੂਲਰ ਪੈਡ ਫੈਕਟਰੀ ''ਚ ਅੱਗ, ਲੱਖਾਂ ਦਾ ਨੁਕਸਾਨ

Saturday, Aug 19, 2017 - 04:46 AM (IST)

ਕੂਲਰ ਪੈਡ ਫੈਕਟਰੀ ''ਚ ਅੱਗ, ਲੱਖਾਂ ਦਾ ਨੁਕਸਾਨ

ਬਠਿੰਡਾ,(ਵਰਮਾ)- ਜ਼ਿਲੇ ਦੇ ਪਿੰਡ ਤਿਓਨਾ 'ਚ ਕੂਲਰ ਪੈਡ ਬਣਾਉਣ ਵਾਲੀ ਫੈਕਟਰੀ 'ਚ ਅੱਗ ਲਗ ਗਈ, ਜਿਸ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਇਕ ਦਰਜਨ ਤੋਂ ਜ਼ਿਆਦਾ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਤਿਓਨਾ 'ਚ ਬੈਂਕ ਤੋਂ ਕਰਜ਼ ਲੈ ਕੇ ਮੁਹੰਮਦ ਇਰਫਾਨ ਪੁੱਤਰ ਜਮੀਰ ਅਹਿਮਦ ਵਾਸੀ ਉਤਰ ਪ੍ਰਦੇਸ਼ ਨੇ ਕੂਲਰ ਪੈਡ ਬਣਾਉਣ ਦਾ ਵੱਡਾ ਕਾਰਖਾਨਾ ਲਗਾਇਆ। ਪੈਡ ਬਣਾਉਣ ਲਈ ਚੀਲ ਦੀ ਲਕੜ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਜਲਦੀ ਅੱਗ ਫੜ ਲੈਂਦੀ ਹੈ। ਫੈਕਟਰੀ ਵਿਚ ਵੱਡੀ ਗਿਣਤੀ 'ਚ ਕੂਲਰ ਪੈਡ ਦੇ ਬੰਡਲ ਪਏ ਸਨ, ਜਿਸ ਨੂੰ ਅਚਾਨਕ ਅੱਗ ਲਗ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਫੈਲਦੀ ਚਲੀ ਗਈ। ਜਿਸ ਕਾਰਨ ਫੈਕਟਰੀ ਵਿਚ ਪਏ ਕੂਲਰ ਪੈਡ ਤੇ ਫੂਸ ਜਲ ਕੇ ਰਾਖ ਹੋ ਗਏ ਤੇ ਲੱਖਾਂ ਦਾ ਨੁਕਸਾਨ ਹੋ ਗਿਆ। ਥਾਣਾ ਸਦਰ ਮੁਖੀ ਨਰਿੰਦਰ ਕੁਮਾਰ ਵੀ ਪੁਲਸ ਟੀਮ ਨਾਲ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਅੱਗ ਅਚਾਨਕ ਲੱਗੀ ਸੀ, ਇਸ ਲਈ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ। ਫੈਕਟਰੀ 'ਚ ਅੱਗ ਬੁਝਾਉਣ ਦੇ ਯੰਤਰ ਵੀ ਨਹੀਂ ਲੱਗੇ ਸਨ, ਜਿਸ ਕਾਰਨ ਅੱਗ ਫੈਲਦੀ ਗਈ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਅੱਗ 'ਤੇ ਕਾਬੂ ਪਾਉਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।


Related News