ਪੰਜਾਬ ''ਚ ਅੱਗ ਦੀ ਲਪੇਟ ''ਚ ਆਏ ਗਰੀਬਾਂ ਦੇ ਆਸ਼ਿਆਨੇ, ਝੁੱਗੀਆਂ-ਝੌਂਪੜੀਆਂ ਸੜ ਕੇ ਹੋਈਆਂ ਸੁਆਹ

Saturday, Feb 15, 2025 - 10:41 AM (IST)

ਪੰਜਾਬ ''ਚ ਅੱਗ ਦੀ ਲਪੇਟ ''ਚ ਆਏ ਗਰੀਬਾਂ ਦੇ ਆਸ਼ਿਆਨੇ, ਝੁੱਗੀਆਂ-ਝੌਂਪੜੀਆਂ ਸੜ ਕੇ ਹੋਈਆਂ ਸੁਆਹ

ਫਿਰੋਜ਼ਪੁਰ (ਕੁਮਾਰ)–ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ’ਚ ਗਰੀਬ ਲੋਕਾਂ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਉਠਦੀਆਂ ਲਪਟਾਂ ਨੂੰ ਵੇਖ ਕੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੀ ਫਾਇਰ ਬ੍ਰਿਗੇਡ ਨੂੰ ਫੋਨ ਕਰ ਕੇ ਬੁਲਾਇਆ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਬਹੁਤ ਤੇਜ਼ ਹੋ ਗਈਆਂ ਅਤੇ ਕਈ ਝੁੱਗੀਆਂ-ਝੌਂਪੜੀਆਂ ਸਾੜ ਕੇ ਸੁਆਹ ਹੋ ਗਈਆਂ। ਇਕ ਝੌਂਪੜੀ ’ਚ ਸੌਂ ਰਹੇ ਇਕ ਵਿਅਕਤੀ ਨੂੰ ਬਾਹਰ ਕੱਢਣ ’ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵਿਅਕਤੀ ਬਾਹਰ ਨਿਕਲਦਾ ਜ਼ਖਮੀ ਹੋ ਗਿਆ। ਇਨ੍ਹਾਂ ਝੌਂਪੜੀਆਂ ’ਚ ਪਿਆ ਸਾਰਾ ਸਾਮਾਨ ਸੜ ਕੇ ਤਬਾਹ ਹੋ ਗਿਆ।

ਇਹ ਵੀ ਪੜ੍ਹੋ- ਡਿਪੋਰਟ ਹੋਏ 119 ਭਾਰਤੀਆਂ ਨੂੰ ਰਿਸੀਵ ਕਰਨਗੇ CM ਮਾਨ

ਦੂਜੇ ਪਾਸੇ ਝੌਂਪੜੀ ’ਚ ਸੌਂ ਰਹੇ ਵਿਅਕਤੀ ਨੇ ਦੱਸਿਆ ਕਿ ਉਹ ਗੂੜੀ ਨੀਂਦ ਸੁੱਤਾ ਹੋਇਆ ਸੀ ਅਤੇ ਜਦੋਂ ਉਸ ਨੂੰ ਅੱਗ ਲੱਗਣ ਦਾ ਪਤਾ ਚੱਲਿਆ ਤਾਂ ਉਹ ਕਾਫੀ ਸਮੇਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਬੜੀ ਮੁਸ਼ਕਿਲ ਨਾਲ ਬਾਹਰ ਨਿਕਲ ਸਕਿਆ। ਉਸਨੇ ਦੱਸਿਆ ਕਿ ਉਸਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।

ਇਹ ਵੀ ਪੜ੍ਹੋ-  ਨਰਾਇਣ ਸਿੰਘ ਚੌੜਾ ਖ਼ਿਲਾਫ਼ ਪੁਲਸ ਨੇ ਕੀਤਾ ਚਲਾਨ ਪੇਸ਼

ਮੌਕੇ ’ਤੇ ਪਹੁੰਚੇ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ, ਉਹ ਤੁਰੰਤ ਗੱਡੀ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਉਸਨੇ ਦੱਸਿਆ ਕਿ ਝੌਂਪੜੀ ’ਚ ਸੁੱਤਾ ਹੋਇਆ ਵਿਅਕਤੀ ਵਾਲ-ਵਾਲ ਬਚ ਗਿਆ।

ਇਹ ਵੀ ਪੜ੍ਹੋ- PSEB ਪ੍ਰੀਖਿਆਵਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ, ਵਿਦਿਆਰਥੀ ਪੜ੍ਹ ਲੈਣ ਪੂਰੀ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News