ਪੰਜਾਬ ਪੁਲਸ ਦੇ ਸਬ ਇੰਸਪੈਕਟਰ ''ਤੇ ਹੋਈ ਗਈ ਵੱਡੀ ਕਾਰਵਾਈ, ਅਦਾਲਤ ਨੇ ਸੁਣਾਈ ਪੰਜ ਸਾਲ ਦੀ ਸਜ਼ਾ

Monday, Jul 28, 2025 - 05:33 PM (IST)

ਪੰਜਾਬ ਪੁਲਸ ਦੇ ਸਬ ਇੰਸਪੈਕਟਰ ''ਤੇ ਹੋਈ ਗਈ ਵੱਡੀ ਕਾਰਵਾਈ, ਅਦਾਲਤ ਨੇ ਸੁਣਾਈ ਪੰਜ ਸਾਲ ਦੀ ਸਜ਼ਾ

ਫਾਜ਼ਿਲਕਾ (ਲੀਲਾਧਰ) : ਪੰਜਾਬ ਪੁਲਸ ਦੇ ਸਬ ਇੰਸਪੈਕਟਰ ਨੂੰ ਕੇਂਦਰੀਕ੍ਰਿਤ ਪੁਲਸ ਮਾਲਖਾਨਾ ਵਿਚ ਹੈਰੋਇਨ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਪੰਜ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਧੀਕ ਸੈਸ਼ਨ ਜੱਜ ਫਾਜ਼ਿਲਕਾ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਮਿਤੀ 28 ਜੁਲਾਈ 2025 ਨੂੰ ਪੰਜਾਬ ਪੁਲਸ ਦੇ ਸਬ ਇੰਸਪੈਕਟਰ ਮੇਜਰ ਸਿੰਘ ਨੂੰ ਪੁਲਸ ਸਟੇਸ਼ਨ ਸਿਟੀ ਫਾਜ਼ਿਲਕਾ ਵਿਖੇ ਦਰਜ ਐੱਫਆਈਆਰ ਨੰਬਰ 28 ਮਿਤੀ 01.04.2017 ਤੋਂ ਪੈਦਾ ਹੋਏ ਇਕ ਮਾਮਲੇ ਵਿਚ ਦੋਸ਼ੀ ਠਹਿਰਾਇਆ, ਜਿਸ ਵਿਚ ਉਨ੍ਹਾਂ ਅਤੇ ਸਹਿ-ਦੋਸ਼ੀ ਐੱਮਐੱਚਸੀ ਸੁਰਜੀਤ ਸਿੰਘ (ਮੌਤ ਤੋਂ ਬਾਅਦ) ਵਿਰੁੱਧ ਦੋਸ਼ ਸਨ ਕਿ ਉਨ੍ਹਾਂ ਨੇ ਕੇਂਦਰੀਕ੍ਰਿਤ ਮਾਲਖਾਨਾ ਪੁਲਸ ਲਾਈਨ, ਫਾਜ਼ਿਲਕਾ ਦੇ ਲਾਕਰ ਦੀ ਡੁਪਲੀਕੇਟ ਚਾਬੀ ਤਿਆਰ ਕੀਤੀ ਅਤੇ ਉਸ ਵਿਚ ਪਏ ਹੈਰੋਇਨ ਦੇ ਪੈਕੇਟ ਕੱਢੇ ਅਤੇ ਉਸ ਨਾਲ ਛੇੜਛਾੜ ਕੀਤੀ। ਹੈਰੋਇਨ ਦੇ ਪੈਕੇਟਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਦੋਸ਼ੀ ਨੇ ਦੁਬਾਰਾ ਉਸੇ ਲਾਕਰ ਵਿਚ ਰੱਖ ਦਿੱਤਾ।

ਇਹ ਵੀ ਪੜ੍ਹੋ : 12 ਦਿਨ ਪਹਿਲਾਂ ਜਰਮਨੀ ਗਿਆ ਸੀ ਪੁੱਤ, ਸਵੇਰੇ ਜ਼ੁਕਾਮ ਹੋਇਆ ਤੇ ਕੁਝ ਸਮੇਂ ਬਾਅਦ ਤੋੜ ਗਿਆ ਦਮ

ਪੁਲਸ ਅਨੁਸਾਰ ਕਾਂਸਟੇਬਲ ਜਗਜੀਤ ਸਿੰਘ ਨੇ ਵਿਸਲ ਬਲੋਅਰ ਵਜੋਂ ਕੰਮ ਕੀਤਾ ਅਤੇ ਮਾਮਲੇ ਦੀ ਜਾਣਕਾਰੀ ਏਐੱਸਆਈ ਭਗਤ ਸਿੰਘ ਨੂੰ ਦਿੱਤੀ, ਜਿਸ ਨੇ ਹਰਮੀਤ ਸਿੰਘ ਹੁੰਦਲ ਨੂੰ ਤਤਕਾਲੀ ਐੱਸਪੀ, ਫਾਜ਼ਿਲਕਾ ਨੂੰ ਸੂਚਿਤ ਕੀਤਾ। ਕੇਤਨ ਬਲੀਰਾਮ ਪਾਟਿਲ, ਤਤਕਾਲੀ ਐੱਸਐੱਸਪੀ, ਫਾਜ਼ਿਲਕਾ ਵੱਲੋਂ ਇਕ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਅਦਾਲਤ ਨੇ ਐੱਸਆਈ ਮੇਜਰ ਸਿੰਘ ਨੂੰ ਪੰਜ ਸਾਲ ਦੀ ਸਖ਼ਤ ਕੈਦ ਦੇ ਨਾਲ-ਨਾਲ ਜੁਰਮਾਨੇ ਦੀ ਸਜ਼ਾ ਸੁਣਾਈ। ਦੋਸ਼ੀ ਮੇਜਰ ਸਿੰਘ ਨੂੰ ਆਈਪੀਸੀ, ਭ੍ਰਿਸ਼ਟਾਚਾਰ ਰੋਕਥਾਮ ਐਕਟ, ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਅਤੇ ਪੰਜਾਬ ਪੁਲਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਤਿੰਨ ਹੋਰ ਮੁਲਜ਼ਮਾਂ ਜੈ ਕਿਸ਼ਨ ਉਰਫ ਜੈਕੀ, ਸੀ. ਲਾਲ ਚੰਦ ਅਤੇ ਐੱਚਸੀ ਮਨਜਿੰਦਰ ਸਿੰਘ ਨੂੰ ਉਨ੍ਹਾਂ ਖਿਲਾਫ ਕੋਈ ਸਬੂਤ ਨਾ ਮਿਲਣ ''ਤੇ ਬਰੀ ਕਰ ਦਿੱਤਾ।

ਇਹ ਵੀ ਪੜ੍ਹੋ : ਅਧਾਰ ਕਾਰਡ ਵਾਲੀਆਂ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਖ਼ਤਰੇ ਦੀ ਘੰਟੀ, ਖਬਰ ਪੜ੍ਹਕੇ ਵਧੇਗੀ ਚਿੰਤਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News