ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ ’ਚ ਇਕ ਗ੍ਰਿਫ਼ਤਾਰ
Monday, Jul 21, 2025 - 04:59 PM (IST)

ਅਬੋਹਰ (ਸੁਨੀਲ) : ਸਿਟੀ ਥਾਣਾ ਨੰਬਰ-2 ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਅਤੇ ਕੁੱਟਮਾਰ ਕਰਨ ਦੇ ਮਾਮਲੇ ’ਚ ਸਹਿਜਪ੍ਰੀਤ ਸਿੰਘ ਉਰਫ਼ ਸਹਿਜ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਤੂਤਵਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਨਵਨੀਤ ਕੌਰ ਧਾਰੀਵਾਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਉਸ ਨੂੰ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਰੋਹਤਾਸ਼ ਪੁੱਤਰ ਕੁੰਦਨ ਲਾਲ ਵਾਸੀ ਪਿੰਡ ਖਾਟਵਾ ਨੇ ਦੱਸਿਆ ਸੀ ਕਿ ਉਹ ਏ. ਸੀ. ਰਿਪੇਅਰ ਦਾ ਕੰਮ ਕਰਦਾ ਹੈ ਅਤੇ 18 ਮਾਰਚ ਨੂੰ ਉਹ ਆਪਣੇ ਦੋਸਤਾਂ ਨਾਲ ਕੰਮ ਲਈ ਡੀ. ਏ. ਵੀ. ਕਾਲਜ ਅਬੋਹਰ ਆਇਆ ਸੀ ਤਾਂ ਸਹਿਜਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਤੂਤਵਾਲਾ ਅਤੇ 10 ਅਣਪਛਾਤੇ ਨੌਜਵਾਨ ਮੋਟਰਸਾਈਕਲਾਂ ’ਤੇ ਆਏ ਜੋ ਤਲਵਾਰਾਂ, ਕਾਪਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਸਹਿਜਪ੍ਰੀਤ ਨੇ ਆਉਂਦੇ ਹੀ ਕਾਪੇ ਨਾਲ ਹਮਲਾ ਕੀਤਾ, ਜਿਹੜਾ ਉਸਦੇ ਹੱਥ ’ਚ ਲੱਗਾ ਅਤੇ ਉਸਦੇ ਹੋਰ ਦੋਸਤਾਂ ਨੇ ਵੀ ਡੰਡਿਆਂ ਅਤੇ ਤਲਵਾਰਾਂ ਨਾਲ ਉਸ ਨੂੰ ਅਤੇ ਉਸਦੇ ਦੋਸਤਾਂ ਨੂੰ ਡਰਾਇਆ ਧਮਕਾਇਆ। ਪੁਲਸ ਨੇ ਸਹਿਜਪ੍ਰੀਤ ਅਤੇ 10 ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਬਾਅਦ ’ਚ ਪੁਲਸ ਨੇ ਮਾਮਲੇ ’ਚ ਧਾਰਾ 118(2) ਅਤੇ 109(1) ਜੋੜ ਦਿੱਤੀ ਸੀ।