ਬਠਿੰਡਾ ਸਥਿਤ ਰਿਫਾਇਨਰੀ ''ਚ ਤੇਲ ਲੀਕ ਹੋਣ ਕਾਰਨ ਲੱਗੀ ਭਿਆਨਕ ਅੱਗ, ਚਾਰੇ ਪਾਸੇ ਛਾਇਆ ਧੂੰਆਂ

Friday, Feb 24, 2023 - 11:26 AM (IST)

ਬਠਿੰਡਾ ਸਥਿਤ ਰਿਫਾਇਨਰੀ ''ਚ ਤੇਲ ਲੀਕ ਹੋਣ ਕਾਰਨ ਲੱਗੀ ਭਿਆਨਕ ਅੱਗ, ਚਾਰੇ ਪਾਸੇ ਛਾਇਆ ਧੂੰਆਂ

ਰਾਮਾਂ ਮੰਡੀ (ਪਰਮਜੀਤ ਸਿੰਘ ਲਹਿਰੀ) : ਰਾਮਾ ਮੰਡੀ ਦੇ ਨਜ਼ਦੀਕ ਲੱਗੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਪੈਟਰੋ ਕੈਮੀਕਲ ਪਲਾਂਟ 'ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਿਫਾਇਨਰੀ ਦੀਆ 10 ਅੱਗ ਬੁਝਾਊ ਟੀਮਾਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਾਣਕਾਰੀ ਮੁਤਾਬਕ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਦੇ ਕਰੈਕਰ ਯੂਨਿਟ ਦੇ ਤੇਲ ਪੰਪ ਨੇੜੇ ਅੱਜ ਸਵੇਰੇ ਤੇਲ ਲੀਕ ਹੋਣ ਕਾਰਨ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਐੱਚ. ਐੱਮ. ਈ. ਐੱਲ.  ਦੀ ਐਮਰਜੈਂਸੀ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ- 6 ਮਹੀਨੇ ਪਹਿਲਾਂ ਚਾਵਾਂ ਨਾਲ ਵਿਆਹੀ ਧੀ ਦੀ ਮੌਤ ਦੀ ਖ਼ਬਰ ਸੁਣ ਮਾਪਿਆਂ ਦਾ ਨਿਕਲਿਆ ਤ੍ਰਾਹ, ਕੀਤਾ ਇਹ ਖ਼ੁਲਾਸਾ

ਇਸ ਘਟਨਾ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅੱਗ ਸਥਾਨਕ ਤੌਰ 'ਤੇ ਲੱਗੀ ਹੈ ਅਤੇ ਠੋਸ ਕੋਸ਼ਿਸ਼ਾਂ ਤੋਂ ਬਾਅਦ ਕਾਬੂ ਪਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲ ਦੇ ਛਿੱਟੇ ਤੋਂ ਸੰਘਣਾ ਧੂੰਆਂ ਨਿਕਲਿਆ। ਫਿਲਹਾਲ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਰੱਖ-ਰਖਾਅ ਦੀ ਟੀਮ ਮੁਰੰਮਤ ਦਾ ਕੰਮ ਕਰ ਰਹੀ ਹੈ ਅਤੇ ਹੋਰ ਯੂਨਿਟਾਂ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਿਆ। 

ਇਹ ਵੀ ਪੜ੍ਹੋ-  ਕੈਨੇਡਾ ਤੋਂ ਦੁਖ਼ਦਾਇਕ ਖ਼ਬਰ: ਸੁਨਾਮ ਦੇ 24 ਸਾਲਾ ਗੱਭਰੂ ਦੀ ਮੌਤ, ਪਰਿਵਾਰ 'ਚ ਪਿਆ ਚੀਕ-ਚਿਹਾੜਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News