ਜਹਾਜ਼ਗੜ੍ਹ ''ਚ ਅੱਗ ਨਾਲ 5 ਦੁਕਾਨਾਂ ਸੜ ਕੇ ਸੁਆਹ
Wednesday, Dec 27, 2017 - 07:24 AM (IST)
ਅੰਮ੍ਰਿਤਸਰ, (ਕਮਲ)- ਜਹਾਜ਼ਗੜ੍ਹ ਵਿਖੇ ਤੜਕੇ 5 ਵਜੇ ਦੇ ਕਰੀਬ ਭਿਆਨਕ ਅੱਗ ਨਾਲ 5 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਮੌਕੇ 'ਤੇ ਪੁੱਜੇ ਦੁਕਾਨਾਂ ਦੇ ਮਾਲਕਾਂ ਤਰਸੇਮ ਪਹਿਲਵਾਨ, ਬਿੱਟੂ, ਵੀਰੂ, ਸੂਰਜ ਤੇ ਬਬਲਾ ਨੇ ਕਿਹਾ ਕਿ ਸਵੇਰੇ 5 ਵਜੇ ਸਾਡੇ ਨੌਕਰ ਸੰਤੋਸ਼ ਕੁਮਾਰ ਨੇ ਫੋਨ ਕਰ ਕੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਤੇ ਜਦੋਂ ਉਹ ਇਥੇ ਪੁੱਜੇ ਤੇ ਦੁਕਾਨਾਂ 'ਚ ਪਿਆ ਸਾਰਾ ਸਾਮਾਨ ਸੜ ਚੁੱਕਾ ਸੀ। ਦੁਕਾਨਦਾਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਵਿਚ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਕਾਰੋਬਾਰ ਨੂੰ ਫਿਰ ਤੋਂ ਚਾਲੂ ਕਰ ਸਕਣ। ਇਸ ਦੌਰਾਨ ਸਬ-ਇੰਸਪੈਕਟਰ ਥਾਣਾ ਬੀ-ਡਵੀਜ਼ਨ ਅਮਰਜੀਤ ਕੁਮਾਰ ਨੇ ਮੌਕੇ 'ਤੇ ਪੁੱਜ ਕੇ ਜਾਇਜ਼ਾ ਲਿਆ, ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਪਰ ਅੱਗ ਕਿਸ ਤਰ੍ਹਾਂ ਲੱਗੀ, ਦਾ ਪਤਾ ਨਹੀਂ ਲੱਗ ਸਕਿਆ।
