ਬਿਜਲੀ ਘਰ ਦੇ 2 ਟਰਾਂਸਫਾਰਮਰਾਂ ਨੂੰ ਲੱਗੀ ਅੱਗ

Thursday, Jul 26, 2018 - 11:59 PM (IST)

ਬਿਜਲੀ ਘਰ ਦੇ 2 ਟਰਾਂਸਫਾਰਮਰਾਂ ਨੂੰ ਲੱਗੀ ਅੱਗ

ਖੋਸਾ ਦਲ ਸਿੰਘ ਵਾਲਾ(ਅਕਾਲੀਆਂ ਵਾਲਾ, ਗੁਰਮੇਲ)-ਫਿਰੋਜ਼ਪੁਰ-ਜ਼ੀਰਾ ਰੋਡ ’ਤੇ ਸਥਿਤ ਪਿੰਡ ਖੋਸਾ ਦਲ ਸਿੰਘ ਵਾਲਾ ਦੇ 66 ਕੇ. ਵੀ. ਬਿਜਲੀ ਘਰ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨਾਲ ਇਸ ਬਿਜਲੀ ਘਰ ਨਾਲ ਜੁੜੇ 14 ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋ ਗਈ। ਜਿਉਂ ਹੀ ਬਅੱਗ ਦੀਆਂ ਲਾਟਾਂ ਬਿਜਲੀ ਘਰ ਚੋਂ ਨਿਕਲਣ ਲੱਗੀਆਂ ਤਾਂ ਵੱਡੀ ਗਿਣਤੀ ਵਿਚ ਆਸ-ਪਾਸ ਦੇ ਪਿੰਡਾਂ ਦੇ ਲੋਕ ਪੁੱਜ ਗਏ ਪਰ ਅੱਗ ਢਾਈ ਘੰਟੇ ਲਗਾਤਾਰ ਜਾਰੀ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ 66 ਕੇ.ਵੀ. ਦੇ ਦੋ ਟਰਾਂਸਫਾਰਮਰ ਬਿਜਲੀ ਘਰ ਵਿਚ ਲੱਗੇ ਹੋਏ ਸਨ ਅਤੇ ਅਚਾਨਕ ਇਨ੍ਹਾਂ ਨੂੰ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਾਵਰਕਾਮ ਦੇ ਅਧਿਕਾਰੀਆਂ ਤੋਂ ਇਲਾਵਾ ਨਰਿੰਦਰ ਸਿੰਘ ਡੀ.ਐੱਸ.ਪੀ. ਜ਼ੀਰਾ, ਕਰਮਜੀਤ ਸਿੰਘ ਚੌਕੀ ਇੰਚਾਰਜ ਖੋਸਾ ਦਲ ਸਿੰਘ ਵਾਲਾ ਆਦਿ ਵਿਸ਼ੇਸ਼ ਤੌਰ ’ਤੇ ਪੁੱਜੇ ਮੌਕੇ ’ਤੇ ਪੁੱਜੇ। ਸੀਨੀਅਰ ਕਾਂਗਰਸੀ ਆਗੂ ਦਲਵਿੰਦਰ ਸਿੰਘ ਗੋਸ਼ਾ ਮਰੂੜ, ਸਰਪੰਚ ਸੁਖਦੇਵ ਸਿੰਘ ਮਣਕਿਆਂ ਵਾਲੀ, ਸਰਪੰਚ ਅੰਗਰੇਜ ਸਿੰਘ ਹੋਲਾਂਵਾਲੀ, ਸੁਖਬੀਰ ਸਿੰਘ ਹੁੰਦਲ ਸ਼ੂਸ਼ਕ ਆਦਿ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇਸ ਅੱਗ ਨੂੰ ਬੁਝਾਉਣ ਵਿਚ ਕਈ ਘੰਟੇ ਅਸਫ਼ਲ ਰਹੀਆਂ ਕਿਉਂਕਿ ਇਕ ਫਾਇਰ ਬ੍ਰਿਗੇਡ ਜੋ ਮੌਕੇ ’ਤੇ ਪੁੱਜੀ ਸੀ। ਉਸ ਦਾ ਵੀ ਪਾਣੀ ਖਤਮ ਹੋ ਗਿਆ। ਉਪਰੰਤ ਇਸ ਨੂੰ ਭਰਨ ਦੇ ਲਈ ਨਹਿਰ ਦੇ ਕੋਲ ਲਿਜਾਇਆ ਗਿਆ ਤਾਂ ਉਸ ਦੀ ਮੋਟਰ ਵੀ ਕੰਮ ਕਰਨੋਂ ਹਟ ਗਈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੜੇ ਹੋਏ ਟਰਾਂਸਫਾਰਮਰਾਂ ਦੀ ਤੁਰੰਤ ਬਦਲੀ ਕੀਤੀ ਜਾਵੇ। ਕਿਉਂਕਿ ਇਕ ਪਾਸੇ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ। ਦੂਸਰੇ ਪਾਸੇ ਗਰਮੀ ਦਾ ਜ਼ੋਰ ਹੈ ਅਤੇ ਘਰਾਂ ਦੀ ਸਪਲਾਈ ਵੀ ਪ੍ਰਭਾਵਿਤ ਹੋ ਗਈ ਹੈ। ਬਿਜਲੀ ਘਰ ਨੂੰ ਅੱਗ ਲੱਗਣ ਨਾਲ 14 ਪਿੰਡ ਕਈ ਦਿਨ ਹਨੇਰੇ ਵਿਚ ਡੁੱਬੇ ਰਹਿਣਗੇ। ਪਾਵਰਕਾਮ ਇਸ ਸਮੱਸਿਆ ਦੇ ਹੱਲ ਲਈ ਬਦਲਵੇਂ ਪ੍ਰਬੰਧ ਕਰੇ। 
 


Related News