ਅੱਗ ਲੱਗਣ ਨਾਲ 50 ਏਕੜ ਨਾੜ ਸੜ ਕੇ ਸੁਆਹ
Saturday, Apr 28, 2018 - 12:41 AM (IST)

ਮੰਡੀ ਅਰਨੀਵਾਲਾ(ਰਮੇਸ਼)—ਪਿੰਡ ਡੱਬਵਾਲਾ ਕਲਾਂ ਦੇ ਖੇਤਾਂ 'ਚ ਅਚਾਨਕ ਅੱਗ ਲੱਗ ਜਾਣ ਕਾਰਨ ਕਰੀਬ 50 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਅੱਗ ਨੂੰ ਰੋਕਣ ਲਈ ਆਲੇ-ਦੁਆਲੇ ਦੀ ਵਹਾਈ ਕਰਦੇ ਸਮੇਂ ਟਰੈਕਟਰ ਦੇ ਟਾਇਰ ਫਟ ਗਏ ਅਤੇ ਖੇਤਾਂ ਵਿਚ ਇਕ ਅਮਰੂਦਾਂ ਦੇ ਬਾਗ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਡੱਬਵਾਲੀ ਕਲਾਂ ਦੇ ਖੇਤਾਂ ਵਿਚ ਨਾੜ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਆਸ-ਪਾਸ ਦੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪੁਲਸ ਨੂੰ ਵੀ ਸੂਚਿਤ ਕੀਤਾ, ਜਿਸ ਤੋਂ ਬਾਅਦ ਮੰਡੀ ਅਰਨੀਵਾਲਾ ਦੇ ਪੁਲਸ ਮੁਖੀ ਪੰਜਾਬ ਸਿੰਘ ਪੁਲਸ ਪਾਰਟੀ ਸਹਿਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਆਮ ਲੋਕਾਂ ਨਾਲ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ। ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਆਮ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਅੱਗ 'ਤੇ ਕਾਬੂ ਪਾਉਣ ਲਈ ਜ਼ਮੀਨ ਦੀ ਵਹਾਈ ਕਰ ਰਹੇ ਟਰੈਕਟਰ ਦੇ ਟਾਇਰ ਵੀ ਫਟ ਗਏ।