ਪੈਰੋਲ ਪੂਰੀ ਹੋਣ ਦੇ ਬਾਵਜੂਦ ਜੇਲ੍ਹ ਵਾਪਸ ਨਾ ਜਾਣ ''ਤੇ ਕੈਦੀ ਖ਼ਿਲਾਫ਼ ਮਾਮਲਾ ਦਰਜ

Wednesday, May 12, 2021 - 05:25 PM (IST)

ਪੈਰੋਲ ਪੂਰੀ ਹੋਣ ਦੇ ਬਾਵਜੂਦ ਜੇਲ੍ਹ ਵਾਪਸ ਨਾ ਜਾਣ ''ਤੇ ਕੈਦੀ ਖ਼ਿਲਾਫ਼ ਮਾਮਲਾ ਦਰਜ

ਸਮਾਣਾ (ਦਰਦ) : ਪੈਰੋਲ ਪੂਰੀ ਹੋਣ ਦੇ ਬਾਵਜੂਦ ਜੇਲ੍ਹ ਵਾਪਸ ਨਾ ਪਰਤਣ 'ਤੇ ਸਦਰ ਪੁਲਸ ਨੇ ਸ਼ੇਰ ਸਿੰਘ ਨਾਂ ਦੇ ਕੈਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਦਰ ਪੁਲਸ ਦੇ ਐਸ. ਐਚ. ਓ. ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਅਨੁਸਾਰ ਇਕ ਮਾਮਲੇ ਵਿਚ ਸਜ਼ਾ ਕੱਟ ਰਿਹਾ ਉਕਤ ਦੋਸ਼ੀ 4 ਫਰਵਰੀ, 2020 ਨੂੰ 8 ਹਫ਼ਤਿਆਂ ਦੀ ਛੁੱਟੀ 'ਤੇ ਘਰ ਆਇਆ ਸੀ।

ਕੋਰੋਨਾ ਬੀਮਾਰੀ ਦੇ ਫੈਲਾਅ ਕਾਰਨ ਉਸ ਦੀ ਪੈਰੋਲ ਛੁੱਟੀ ਵਧਾ  ਕੇ 27 ਫਰਵਰੀ, 2021 ਤੱਕ ਕਰ ਦਿੱਤੀ ਗਈ ਸੀ ਪਰ ਛੁੱਟੀ ਪੂਰੀ ਹੋਣ ਉਪਰੰਤ ਵੀ ਦੋਸ਼ੀ ਵਾਪਸ ਜੇਲ੍ਹ ਨਹੀਂ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਏ. ਐਸ. ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਨੂੰ ਜਲਦੀ ਹਿਰਾਸਤ ਵਿਚ ਲੈ ਲਿਆ ਜਾਵੇਗਾ।


author

Babita

Content Editor

Related News