ਬਿਨਾਂ ਮਾਸਕ ਪਾਏ ਸਾਈਕਲਿੰਗ ਕਰ ਰਹੇ ਪਿਓ-ਪੁੱਤ ਤੇ ਮੁਕੱਦਮਾ ਦਰਜ

Thursday, May 28, 2020 - 12:08 PM (IST)

ਬਿਨਾਂ ਮਾਸਕ ਪਾਏ ਸਾਈਕਲਿੰਗ ਕਰ ਰਹੇ ਪਿਓ-ਪੁੱਤ ਤੇ ਮੁਕੱਦਮਾ ਦਰਜ

ਲੁਧਿਆਣਾ (ਰਾਜ) : ਬਿਨਾਂ ਮਾਸਕ ਪਾਏ ਸਾਈਕਲਿੰਗ ਕਰ ਰਹੇ ਪਿਓ-ਪੁੱਤ ਨੂੰ ਥਾਣਾ ਪੁਲਸ ਨੇ ਫੜ੍ਹ ਕੇ ਕੇਸ ਦਰਜ ਕੀਤਾ ਹੈ। ਪਿਤਾ-ਪੁੱਤਰ ਰਮਨ ਐਨਕਲੇਵ ਦੇ ਰਹਿਣ ਵਾਲੇ ਹਨ। ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਕੋਵਿਡ-19 ਕਾਰਨ ਸਰਕਾਰ ਵੱਲੋਂ ਮਾਸਕ ਪਾ ਕੇ ਹੀ ਘਰੋਂ ਨਿਕਲਣ ਦੇ ਹੁਕਮ ਦਿੱਤੇ ਹੋਏ ਹਨ ਪਰ ਕੁੱਝ ਲੋਕ ਇਨ੍ਹਾਂ ਹੁਕਮਾਂ ਨੂੰ ਅੰਗੂਠਾ ਦਿਖਾ ਰਹੇ ਹਨ। ਇਸੇ ਤਰ੍ਹਾਂ ਹੀ ਨਾਕਾਬੰਦੀ ਦੌਰਾਨ ਜੀ. ਕੇ. ਡੇਅਰੀ ਦੇ ਕੋਲ ਦੋ ਵਿਅਕਤੀ ਬਿਨਾਂ ਮਾਸਕ ਪਾਏ ਸਾਈਕਲਿੰਗ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਰੋਕ ਕੇ ਮਾਸਕ ਨਾ ਪਾਉਣ ਦਾ ਕਾਰਨ ਪੁੱਛਿਆ ਤਾਂ ਦੋਵੇਂ ਪਿਓ-ਪੁੱਤ ਬਹਿਸ ਕਰਨ ਲੱਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਫੜ੍ਹ ਕੇ ਕੇਸ ਦਰਜ ਕੀਤਾ ਗਿਆ। ਹਾਲਾਂਕਿ ਬਾਅਦ 'ਚ ਜ਼ਮਾਨਤ ’ਤੇ ਛੱਡ ਦਿੱਤਾ ਗਿਆ।


author

Babita

Content Editor

Related News