ਜ਼ਮੀਨ ਦਾ ਸੌਦਾ ਕਰ ਕੇ ਮਾਰੀ 7 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ

Sunday, Apr 03, 2022 - 11:42 AM (IST)

ਜ਼ਮੀਨ ਦਾ ਸੌਦਾ ਕਰ ਕੇ ਮਾਰੀ 7 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਜ਼ਮੀਨ ਵੇਚਣ ਦਾ ਸੌਦਾ ਕਰ ਕੇ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਜਗਦੇਵ ਸਿੰਘ ਵਾਸੀ ਲੋਹਾਖੇੜਾ ਨੇ ਬਿਆਨ ਦਰਜ ਕਰਵਾਏ ਕਿ ਕੁਲਵੀਰ ਸਿੰਘ ਵਾਸੀ ਜਗਾਦਰੀ ਹਰਿਆਣਾ ਨੇ ਮੇਰੇ ਨਾਲ ਤਿੰਨ ਕਿੱਲੇ ਜ਼ਮੀਨ ਖਰੀਦਣ ਸਬੰਧੀ ਸੌਦਾ ਕੀਤਾ ਸੀ ਅਤੇ ਮੇਰੇ ਤੋਂ 7 ਲੱਖ ਰੁਪਏ ਲੈ ਲਏ ਪਰ ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ ਅਤੇ ਪੈਸੇ ਨਾ ਵਾਪਸ ਕਰ ਕੇ ਉਸਨੇ ਮੇਰੇ ਨਾਲ ਧੋਖਾਦੇਹੀ ਕੀਤੀ। ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਕੁਲਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News