ਪੰਜਾਬ 'ਚ ਵਾਹਨਾਂ ਦੀ ਆਰ. ਸੀ. ਟਰਾਂਸਫਰ ਨੂੰ ਲੈ ਕੇ ਵੱਡੀ ਖ਼ਬਰ, RTO ਤੋਂ ਬਿਨਾਂ ਹੀ ਆਟੋ ਅਪਰੂਵ ਹੋ ਰਹੀ...

Monday, Nov 02, 2026 - 01:12 PM (IST)

ਪੰਜਾਬ 'ਚ ਵਾਹਨਾਂ ਦੀ ਆਰ. ਸੀ. ਟਰਾਂਸਫਰ ਨੂੰ ਲੈ ਕੇ ਵੱਡੀ ਖ਼ਬਰ, RTO ਤੋਂ ਬਿਨਾਂ ਹੀ ਆਟੋ ਅਪਰੂਵ ਹੋ ਰਹੀ...

ਲੁਧਿਆਣਾ : ਪੰਜਾਬ 'ਚ ਵਾਹਨਾਂ ਦੀ ਆਰ. ਸੀ. ਬਣਾਉਣ ਨੂੰ ਲੈ ਕੇ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਪੰਜਾਬ ਟਰਾਂਸਪੋਰਟ ਵਿਭਾਗ ਦੇ ਆਨਲਾਈਨ ਸਿਸਟਮ 'ਚ ਸੰਨ੍ਹ ਲਾ ਕੇ ਫਰਜ਼ੀ ਪੋਰਟਲ ਰਾਹੀਂ ਆਰ. ਸੀ. ਟਰਾਂਸਫਰ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਵਿਭਾਗ ਦੇ ਅਧਿਕਾਰਤ ਪੋਰਟਲ ਵਰਗਾ ਫਰਜ਼ੀ ਪੋਰਟਲ ਬਣਾ ਕੇ ਆਰ. ਸੀ. ਟਰਾਂਸਫਰ ਪ੍ਰਕਿਰਿਆ ਨੂੰ ਆਟੋ ਅਪਰੂਵਲ ਮੋਡ 'ਤੇ ਪਾ ਦਿੱਤਾ ਗਿਆ ਹੈ। ਇਸ ਕਾਰਨ ਬਿਨਾਂ ਆਰ. ਟੀ. ਓ. ਅਧਿਕਾਰੀ ਦੀ ਮਨਜ਼ੂਰੀ ਅਤੇ ਜ਼ਰੂਰੀ ਦਸਤਾਵੇਜ਼ਾਂ ਦੇ ਹੀ ਵਾਹਨਾਂ ਦਾ ਮਾਲਕਾਨਾ ਹੱਕ ਬਦਲਿਆ ਜਾ ਰਿਹਾ ਹੈ। ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਸਿਰਫ ਆਧਾਰ ਕਾਰਡ ਅਪਲੋਡ ਕਰਨ 'ਤੇ ਆਟੋ ਅਪਰੂਵਡ ਆਰ. ਸੀ. ਜਨਰੇਟ ਹੋ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, 'ਆਪ' 'ਚੋਂ ਅਸਤੀਫ਼ਾ ਦੇਣ ਵਾਲੇ 3 ਵਿਧਾਇਕ ਭਾਜਪਾ 'ਚ ਸ਼ਾਮਲ
ਆਰ. ਸੀ. ਟਰਾਂਸਫਰ ਦੇ ਕੀ ਹਨ ਨਿਯਮ
ਨਿਯਮਾਂ ਦੇ ਮੁਤਾਬਕ ਆਰ. ਸੀ. ਟਰਾਂਸਫਰ ਕਰਨ ਲਈ ਕਰੀਬ 12 ਦਸਤਾਵੇਜ਼ ਜ਼ਰੂਰੀ ਹਨ। ਇਨ੍ਹਾਂ 'ਚ ਪ੍ਰਦੂਸ਼ਣ ਸਰਟੀਫਿਕੇਟ, ਇੰਜਣ ਨੰਬਰ ਦਾ ਬਿਓਰਾ ਅਤੇ ਖ਼ਰੀਦਦਾਰ-ਵਿਕਰੇਤਾ ਦਾ ਐਫੀਡੇਵਿਟ ਸ਼ਾਮਲ ਹੈ ਪਰ ਫਰਜ਼ੀ ਪੋਰਟਲ 'ਤੇ ਇਨ੍ਹਾਂ 'ਚੋਂ ਕੋਈ ਦਸਤਾਵੇਜ਼ ਨਹੀਂ ਮੰਗਿਆ ਜਾ ਰਿਹਾ। ਅਜਿਹੇ 'ਚ ਸਟੈਂਪ ਡਿਊਟੀ ਅਤੇ ਵਿਭਾਗੀ ਫ਼ੀਸ ਦਾ ਨੁਕਸਾਨ ਹੋਣ ਦੇ ਨਾਲ-ਨਾਲ ਵਾਹਨਾਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਟਰੇਸ ਕਰਨਾ ਮੁਸ਼ਕਲ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ : ਤਨਖ਼ਾਹ ਨਾ ਮਿਲਣ 'ਤੇ ਮੁਲਾਜ਼ਮ ਨੇ ਜੋ ਕੀਤਾ, ਕਿਸੇ ਨੇ ਸੋਚਿਆ ਵੀ ਨਾ ਸੀ

ਇਸ ਬਾਰੇ ਆਰ. ਟੀ. ਓ. ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਫਿਲਹਾਲ ਉਨ੍ਹਾਂ ਦੀ ਜਾਣਕਾਰੀ 'ਚ ਨਹੀਂ ਹੈ। ਜੇਕਰ ਪੋਰਟਲ ਬਾਈਪਾਸ ਕਰਕੇ ਫਰਜ਼ੀ ਤਰੀਕੇ ਨਾਲ ਆਰ. ਸੀ. ਆਟੋ ਅਪਰੂਵ ਹੋ ਰਹੀ ਹੈ ਤਾਂ ਐੱਨ. ਆਈ. ਸੀ. ਨੂੰ ਪੱਤਰ ਲਿਖ ਕੇ ਟੈਕਨੀਕਲ ਸਿਸਟਮ ਅਤੇ ਸਰਵਰ ਦੀ ਫਾਰੈਂਸਿਕ ਜਾਂਚ ਕਰਵਾਈ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


author

Babita

Content Editor

Related News