ਲੁਧਿਆਣਾ ''ਚ 46.44 ਲੱਖ ਦੀ ਠੱਗੀ, ਮਾਲ ਲੈ ਕੇ ਪੈਸੇ ਨਾ ਦੇਣ ''ਤੇ ਜਲੰਧਰ ਬਾਈਪਾਸ ਦੇ ਵਪਾਰੀ ''ਤੇ ਪਰਚਾ
Monday, Oct 26, 2026 - 06:31 PM (IST)
ਲੁਧਿਆਣਾ (ਤਰੁਣ)- ਲੱਖਾਂ ਰੁਪਏ ਦੀ ਕੀਮਤ ਦਾ ਮਾਲ ਖਰੀਦ ਕੇ ਪੇਮੈਂਟ ਦਾ ਭੁਗਤਾਨ ਨਾ ਕਰਨ ਦੇ ਦੋਸ਼ ਵਿਚ ਥਾਣਾ ਦਰੇਸੀ ਦੀ ਪੁਲਸ ਨੇ ਹਿਤੇਸ਼ ਕੁਮਾਰ, ਵਾਸੀ ਜਨਪਥ ਅਸਟੇਟ ਦੇ ਬਿਆਨਾਂ ''ਤੇ ਸਤੀਸ਼ ਕੁਮਾਰ, ਵਾਸੀ ਦੌਲਤ ਕਾਲੋਨੀ, ਜਲੰਧਰ ਬਾਈਪਾਸ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਪੀੜਤ ਹਿਤੇਸ਼ ਅਨੁਸਾਰ ਮੁਲਜ਼ਮ ਸਤੀਸ਼ ਨੇ ਉਸ ਦੀ ਕੰਪਨੀ ਤੋਂ ਲਗਭਗ 46.44 ਲੱਖ ਰੁਪਏ ਦਾ ਮਾਲ ਖਰੀਦਿਆ ਸੀ, ਪਰ ਪੇਮੈਂਟ ਦਾ ਭੁਗਤਾਨ ਨਹੀਂ ਕੀਤਾ। ਜਿਸ ਤੋਂ ਬਾਅਦ ਉਸ ਨੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ। ਥਾਣਾ ਦਰੇਸੀ ਦੀ ਪੁਲਸ ਨੇ ਮੁਲਜ਼ਮ ਸਤੀਸ਼ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।
