ਹੋਟਲ ਦੇ ਕਮਰੇ ''ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Friday, May 15, 2026 - 04:46 PM (IST)

ਹੋਟਲ ਦੇ ਕਮਰੇ ''ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਬਠਿੰਡਾ (ਸੁਖਵਿੰਦਰ) : ਮਾਡਲ ਟਾਊਨ ਸਥਿੱਤ ਇਕ ਹੋਟਲ ਦੇ ਕਮਰੇ 'ਚ ਨੌਜਵਾਨ ਨੇ ਫ਼ਾਹਾ ਲੈ ਕਿ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਅਤੇ ਗੁੱਲੀ ਠਾਕੁਰ ਮੌਕੇ 'ਤੇ ਪਹੁੰਚੇ ਤਾਂ ਮ੍ਰਿਤਕ ਫ਼ਾਹੇ ਨਾਲ ਲਟਕ ਰਿਹਾ ਸੀ। ਸੰਸਥਾ ਵਲੋਂ ਤੁਰੰਤ ਥਾਣਾ ਸਿਵਲ ਲਾਈਨ ਨੂੰ ਸੂਚਿਤ ਕੀਤਾ ਗਿਆ।

ਪੁਲਸ ਦੀ ਮੌਜੂਦਗੀ ਵਿਚ ਸੰਸਥਾਂ ਵਰਕਰਾਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਹੇਠਾ ਉਤਾਰ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਦੀ ਸਨਾਖ਼ਤ ਸੰਦੀਪ ਸਿੰਘ 20 ਵਾਸੀ ਬਠਿੰਡਾ ਵਜੋਂ ਹੋਈ। ਮ੍ਰਿਤਕ ਰਾਤ ਸਮੇਂ ਹੋਟਲ ਦੇ ਕਮਰੇ ਵਿਚ ਠਹਿਰਿਆ ਸੀ ਪਰ ਜਦੋਂ ਸਵੇਰੇ ਉਸ ਵਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤਾਂ ਹੋਟਲ ਦੇ ਮੁਲਾਜ਼ਮਾਂ ਵਲੋਂ ਸੰਸਥਾ ਨੂੰ ਸੂਚਿਤ ਕੀਤਾ ਗਿਆ।


author

Babita

Content Editor

Related News