ਕੈਨੇਡਾ ਗਈ ਪਤਨੀ ਖ਼ਿਲਾਫ਼ ਪਤੀ ਨੇ ਦਰਜ ਕਰਵਾਇਆ ਠੱਗੀ ਮਾਰਨ ਦਾ ਪਰਚਾ
Thursday, Oct 02, 2025 - 03:55 PM (IST)

ਫਿਰੋਜ਼ਪੁਰ (ਮਲਹੋਤਰਾ) : ਕੈਨੇਡਾ ਗਈ ਆਪਣੀ ਪਤਨੀ ਦੇ ਖ਼ਿਲਾਫ਼ ਪਤੀ ਨੇ ਧੋਖਾਧੜੀ ਦਾ ਪਰਚਾ ਦਰਜ ਕਰਵਾਇਆ ਹੈ। ਮਾਮਲਾ ਮੱਲਾਂਵਾਲਾ ਦੀ ਬਸਤੀ ਖੁਸ਼ਹਾਲ ਸਿੰਘ ਵਾਲੀ ਦਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਅਪ੍ਰੈਲ 2023 ਵਿਚ ਸਿੱਖ ਰਿਵਾਜ਼ਾਂ ਅਨੁਸਾਰ ਗਗਨਦੀਪ ਕੌਰ ਵਾਸੀ ਵਰਪਾਲ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੇ ਪੈਸੇ ਖ਼ਰਚ ਕਰਕੇ ਗਗਨਦੀਪ ਕੌਰ ਨੂੰ ਕੈਨੇਡਾ ਭੇਜਿਆ ਸੀ ਪਰ ਉੱਥੇ ਜਾ ਕੇ ਉਸ ਨੇ ਗੱਲ ਕਰਨੀ ਬੰਦ ਕਰ ਦਿੱਤੀ।
ਇਸ ਸਬੰਧੀ ਉਸਨੇ ਜਦੋਂ ਆਪਣੇ ਸਹੁਰੇ ਨਛੱਤਰ ਸਿੰਘ ਨਾਲ ਗੱਲ ਕੀਤੀ ਤਾਂ ਉਹ ਵੀ ਉਸਨੂੰ ਅੱਖਾਂ ਦਿਖਾਉਣ ਲੱਗਾ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਗਗਨਦੀਪ ਕੌਰ ਅਤੇ ਉਸਦੇ ਪਿਓ ਨਛੱਤਰ ਸਿੰਘ ਨੇ ਉਸ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿਕਾਇਤ ਦੇ ਆਧਾਰ 'ਤੇ ਦੋਹਾਂ ਦੇ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ।