ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼, 3 ਖ਼ਿਲਾਫ਼ ਪਰਚਾ
Monday, Sep 29, 2025 - 03:53 PM (IST)

ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ, ਆਨੰਦ) : ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਕੁੱਲਗੜੀ ਪੁਲਸ ਨੇ ਪਰਚਾ ਦਰਜ ਕੀਤਾ ਹੈ। ਮਾਮਲਾ ਪਿੰਡ ਨੂਰਪੁਰ ਸੇਠਾਂ ਦਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਦੇਸਰਾਜ ਪਿੰਡ ਰੁਕਨਾ ਮੁੰਗਲਾ ਨੇ ਦੱਸਿਆ ਕਿ ਉਸ ਦੀ ਧੀ ਕਾਜਲ ਦਾ ਵਿਆਹ ਮਨਪ੍ਰੀਤ ਸਿੰਘ ਵਾਸੀ ਨੂਰਪੁਰ ਸੇਠਾਂ ਦੇ ਨਾਲ ਹੋਇਆ ਹੈ। ਉਸ ਨੇ ਦੋਸ਼ ਲਾਏ ਕਿ ਵਿਆਹ ਤੋਂ ਬਾਅਦ ਹੀ ਪਤੀ ਮਨਪ੍ਰੀਤ ਸਿੰਘ, ਸੱਸ ਗੁਰਮੀਤ ਕੌਰ ਅਤੇ ਸਹੁਰੇ ਜਗਜੀਤ ਸਿੰਘ ਵੱਲੋਂ ਉਸ ਦੀ ਧੀ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ ਕੀਤਾ ਜਾ ਰਿਹਾ ਹੈ।
ਉਸ ਨੇ ਦੱਸਿਆ ਕਿ ਐਤਵਾਰ ਤਿੰਨਾਂ ਨੇ ਦਾਜ ਦੀ ਮੰਗ ਨੂੰ ਲੈ ਕੇ ਕਾਜਲ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਕਾਜਲ ਇਸ ਵੇਲੇ ਸ਼ਹਿਰ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਹੈ। ਥਾਣਾ ਕੁੱਲਗੜੀ ਦੇ ਐੱਸ. ਆਈ. ਨਿਰਮਲ ਸਿੰਘ ਦੇ ਅਨੁਸਾਰ ਹਸਪਤਾਲ ’ਚ ਧੀ ਦੀ ਹਾਲਤ ਦੇਖਣ ਤੋਂ ਬਾਅਦ ਉਕਤ ਤਿੰਨਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।