ਜ਼ਮੀਨੀ ਝਗੜੇ ਦੇ ਚੱਲਦਿਆਂ ਵਿਅਕਤੀ ਦੀ ਕੀਤੀ ਕੁੱਟਮਾਰ, 8 ਨਾਮਜ਼ਦ

Thursday, Jan 30, 2025 - 11:02 AM (IST)

ਜ਼ਮੀਨੀ ਝਗੜੇ ਦੇ ਚੱਲਦਿਆਂ ਵਿਅਕਤੀ ਦੀ ਕੀਤੀ ਕੁੱਟਮਾਰ, 8 ਨਾਮਜ਼ਦ

ਗੁਰੂਹਰਸਹਾਏ (ਸਿਕਰੀ, ਕਾਲੜਾ, ਸੁਨੀਲ ਵਿੱਕੀ) : ਗੁਰੂਹਰਸਹਾਏ ਦੇ ਅਧੀਨ ਆਉਂਦੀ ਬਸਤੀ ਤਰਖਾਣਾਂ ਵਾਲੀ ਵਿਖੇ ਜ਼ਮੀਨੀ ਦੇ ਝਗੜੇ ਦੇ ਚੱਲਦਿਆਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਪੁਲਸ ਨੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਜੀਤ ਸਿੰਘ ਪੁੱਤਰ ਲੱਛਮਣ ਸਿੰਘ ਵਾਸੀ ਬਸਤੀ ਤਰਖਾਣਾਂ ਵਾਲੀ ਗੁਰੂਹਰਸਹਾਏ ਨੇ ਦੱਸਿਆ ਕਿ ਉਸ ਦਾ ਕੁੱਝ ਵਿਅਕਤੀਆਂ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ।

ਜੀਤ ਸਿੰਘ ਨੇ ਦੱਸਿਆ ਕਿ 8 ਜਨਵਰੀ ਨੂੰ ਮੁਲਜ਼ਮ ਗੁਰਮੇਜ ਸਿੰਘ ਪੁੱਤਰ ਹੰਸਾ ਸਿੰਘ, ਰਮਨ ਪੁੱਤਰ ਜੋਗਿੰਦਰ ਸਿੰਘ ਰੂੜਾ, ਪਵਨ ਪੁੱਤਰ ਜੋਗਿੰਦਰ ਸਿੰਘ ਰੂੜਾ, ਪੂਰਨ ਸਿੰਘ ਪੁੱਤਰ ਹੰਸਾ ਸਿੰਘ, ਸੰਤੋਸ਼ ਰਾਣੀ ਪਤਨੀ ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਪੁੱਤਰ ਹਰਨਾਮ ਸਿੰਘ, ਹਰਨਾਮ ਸਿੰਘ ਪੁੱਤਰ ਬੱਬੂ ਸਿੰਘ, ਗੁਰਪ੍ਰੀਤ ਸਿੰਘ ਬਾਊ ਪੁੱਤਰ ਬਿਸੰਬਰ ਸਿੰਘ ਵਾਸੀ ਬਸਤੀ ਤਰਖਾਣਾਂ ਵਾਲੀ ਗੁਰੂਹਰਸਹਾਏ ਹਮਮਸ਼ਵਰਾ ਹੋ ਕੇ ਉਸ ਦੇ ਘਰ ਦਾਖ਼ਲ ਹੋ ਕੇ ਉਸ ਦੇ ਭਰਾ ਗੁਰਦੀਪ ਸਿੰਘ ਦੀ ਕੁੱਟਮਾਰ ਕੀਤੀ। ਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
 


author

Babita

Content Editor

Related News