ਬੈਂਕ ’ਚ ਗਿਰਵੀ ਰੱਖੇ ਪਲਾਟ ਨੂੰ ਵੇਚਣ ਦੇ ਦੋਸ਼ ''ਚ 4 ਨਾਮਜ਼ਦ
Thursday, Jan 23, 2025 - 05:22 PM (IST)
ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਵਿਖੇ ਸਟੇਟ ਬੈਂਕ ਆਫ ਇੰਡੀਆ 'ਚ ਗਿਰਵੀ ਰੱਖੇ ਪਲਾਟ ਨੂੰ ਅੱਗੇ ਵੇਚਣ ਦੇ ਦੋਸ਼ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ 3 ਬਾਏ ਨੇਮ ਵਿਅਕਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਹਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਨੇ 8 ਮਰਲੇ ਦਾ ਪਲਾਟ ਸਟੇਟ ਬੈਂਕ ਆਫ ਇੰਡੀਆ ਸਿਟੀ ਫਿਰੋਜ਼ਪੁਰ ਕੋਲ ਗਿਰਵੀ ਰੱਖਿਆ ਸੀ।
ਉਸ ਨੇ ਰਮੇਸ਼ ਕੁਮਾਰ ਪੁੱਤਰ ਮੁਲਖ ਰਾਜ, ਅਨਿਲ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀਅਨ ਫਿਰੋਜ਼ਪੁਰ ਅਤੇ ਹੋਰ ਵਿਅਕਤੀਆਂ ਨਾਲ ਮਿਲੀ-ਭੁਗਤ ਕਰਕੇ ਗਿਰਵੀ ਰੱਖੇ ਪਲਾਟ ਨੂੰ ਅੱਗੇ ਵੇਚ ਦਿੱਤਾ ਅਤੇ ਬੈਂਕ ਦੀ ਬਕਾਇਆ ਰਕਮ 12,94,142,72 ਰੁਪਏ ਅਤੇ 33,49,753 ਰੁਪਏ ਬੈਂਕ ਨੂੰ ਵਾਪਸ ਨਹੀਂ ਕੀਤੇ। ਜਾਂਚ ਕਰਤਾ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।