ਨਹਿਰਾਂ ਨੂੰ ਨੁਕਸਾਨ ਪਹੁੰਚਾ ਪਾਣੀ ਚੋਰੀ ਕਰਨ ਦੇ ਮਾਮਲਿਆਂ ’ਚ 19 ਖ਼ਿਲਾਫ਼ ਪਰਚੇ

Wednesday, Nov 27, 2024 - 11:16 AM (IST)

ਨਹਿਰਾਂ ਨੂੰ ਨੁਕਸਾਨ ਪਹੁੰਚਾ ਪਾਣੀ ਚੋਰੀ ਕਰਨ ਦੇ ਮਾਮਲਿਆਂ ’ਚ 19 ਖ਼ਿਲਾਫ਼ ਪਰਚੇ

ਫਿਰੋਜ਼ਪੁਰ/ਗੁਰੂਹਰਸਹਾਏ (ਮਲਹੋਤਰਾ, ਪਰਮਜੀਤ, ਖੁੱਲਰ, ਮਨਜੀਤ, ਸੁਨੀਲ ਵਿੱਕੀ, ਸਿਕਰੀ) : ਪਾਣੀ ਚੋਰੀ ਕਰਨ ਦੇ ਲਈ ਨਹਿਰਾਂ ਨੂੰ ਨੁਕਸਾਨ ਪਹੁੰਚਾਉਣ ਦੇ 10 ਮਾਮਲਿਆਂ ’ਚ ਪੁਲਸ ਨੇ 19 ਮੁਲਜ਼ਮਾਂ ਦੇ ਖ਼ਿਲਾਫ਼ ਪਰਚੇ ਦਰਜ ਕੀਤੇ ਹਨ। ਇਹ ਸਾਰੇ ਪਰਚੇ ਨਹਿਰੀ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਵੱਖ-ਵੱਖ ਪੁਲਸ ਥਾਣਿਆਂ ’ਚ ਦਰਜ ਹੋਏ ਹਨ।

ਵਿਭਾਗ ਅਧਿਕਾਰੀਆਂ ਦੇ ਅਨੁਸਾਰ ਪਿੰਡ ਟਿੱਬੀ ਖੁਰਦ ’ਚ ਛਾਂਗਾ ਡਿਸਟਰਲੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਗੁਰਮੇਜ਼ ਸਿੰਘ ਦੇ ਖ਼ਿਲਾਫ਼, ਗਾਮੇਵਾਲਾ ਵਿਚ ਮਾਛੀਵਾੜਾ ਲਿੰਕ ਨਹਿਰ ਨੂੰ ਤੋੜਨ ਵਾਲੇ ਗਗਨਦੀਪ ਸਿੰਘ, ਸੁਖਪਾਲ ਸਿੰਘ, ਜਸਬੀਰ ਸਿੰਘ, ਇੰਦਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼, ਪਿੰਡ ਸਾਹਨਕੇ ’ਚ ਨਹਿਰ ਤੋੜਨ ਵਾਲੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਪਿੰਡ ਰਾਉਕੇ ’ਚ ਨਹਿਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਗੁਰਮੁਖ ਸਿੰਘ ਦੇ ਖ਼ਿਲਾਫ਼, ਪਿੰਡ ਪਿੱਪਲੀ ਚਕ ’ਚ ਨਹਿਰ ਤੋੜਨ ਵਾਲੇ ਸਰਬਜੀਤ ਸਿੰਘ ਦੇ ਖ਼ਿਲਾਫ਼ ਪੁਲਸ ਨੇ ਪਰਚੇ ਦਰਜ ਕੀਤੇ ਹਨ।

ਓਧਰ ਥਾਣਾ ਗੁਰੂਹਰਸਹਾਏ ਦੇ ਪਿੰਡ ਬਹਾਦਰ ਕੇ ’ਚ ਨਹਿਰ ਤੋੜ ਕੇ ਉਸ ’ਚ ਗੰਦਾ ਪਾਣੀ ਪਾ ਰਹੇ ਲੋਕਾਂ ਨੂੰ ਜਦ ਵਿਭਾਗ ਦੀ ਗਸ਼ਤ ਟੀਮ ਨੇ ਰੋਕਿਆ ਤਾਂ ਉਨ੍ਹਾਂ ਟੀਮ ਦੇ ਨਾਲ ਬਦਸਲੂਕੀ ਕੀਤੀ ਅਤੇ ਝਗੜਾ ਕੀਤਾ। ਇਸ ਸਬੰਧੀ ਕੈਨਾਲ ਸਰਕਲ ਫਿਰੋਜ਼ਪੁਰ ਦੇ ਉਪ-ਮੰਡਲ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਇਕਬਾਲ ਸਿੰਘ, ਹੰਸ ਰਾਜ, ਸ਼ਗਨ, ਸ਼ਾਮ ਲਾਲ, ਮੋਹਨ ਲਾਲ, ਗੁਰਚਰਨ, ਕਾਲਾ ਸਿੰਘ, ਸੁਰਜੀਤ ਸਿੰਘ, ਚੰਦਰ ਸ਼ੇਖਰ, ਸੰਦੀਪ ਕੁਮਾਰ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।


author

Babita

Content Editor

Related News