ਮਾਰਕੁੱਟ ਕਰਨ ਵਾਲੇ 4 ਮੁਲਜ਼ਮਾਂ ’ਤੇ ਕੇਸ ਦਰਜ

Monday, Aug 19, 2024 - 12:57 PM (IST)

ਮਾਰਕੁੱਟ ਕਰਨ ਵਾਲੇ 4 ਮੁਲਜ਼ਮਾਂ ’ਤੇ ਕੇਸ ਦਰਜ

ਜਲਾਲਾਬਾਦ (ਬੰਟੀ ਦਹੂਜਾ, ਬਜਾਜ) : ਥਾਣਾ ਸਦਰ ਪੁਲਸ ਨੇ ਮਾਰਕੁੱਟ ਕਰਨ ਵਾਲੇ 4 ਦੋਸ਼ੀਆਂ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਬੀਰਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਰਵੀਨ ਸਿੰਘ ਪੁੱਤਰ ਮੋਹਿੰਦਰ ਸਿੰਘ ਵਾਸੀ ਸੋਹਣਾ ਸਾਂਦੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 16-8-2024 ਸਮਾਂ ਕਰੀਬ 8-9 ਵਜੇ ਦਾ ਹੋਵੇਗਾ ਕਿ ਉਹ ਆਪਣੇ ਮਾਸੀ ਦੇ ਮੁੰਡੇ ਦੇ ਘਰ ਆ ਰਹੇ ਸੀ।

ਉਨ੍ਹਾਂ ਕਿਹਾ ਕਿ ਜਦੋਂ ਉਹ ਅਵਤਾਰ ਸਿੰਘ ਦੇ ਗੇਟ ਦੇ ਸਾਹਮਣੇ ਪੁੱਜੇ ਤਾਂ ਅਵਤਾਰ ਸਿੰਘ ਨੇ ਗੇਟ ਖੋਲ੍ਹਿਆ ਅਤੇ ਮੋਟਰਸਾਈਕਲ ’ਤੇ ਸਵਾਰ ਪਰਵੀਨ ਸਿੰਘ ਨੂੰ ਧੱਕਾ ਮਾਰਿਆ। ਇਸ ਨਾਲ ਉਹ ਡਿੱਗ ਪਿਆ ਅਤੇ ਅਵਤਾਰ ਸਿੰਘ ਪੁੱਤਰ ਬਲਵੀਰ ਸਿੰਘ, ਜਗਤਾਰ ਸਿੰਘ ਪੁੱਤਰ ਬਲਵੀਰ ਸਿੰਘ, ਰਮੇਸ਼ ਸਿੰਘ ਪੁੱਤਰ ਕਰਤਾਰ ਸਿੰਘ, ਛਿੰਦਰ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਪਿੰਡ ਸੋਹਣਾ ਸਾਂਦੜ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ, ਜਿਨ੍ਹਾਂ ’ਤੇ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ।


author

Babita

Content Editor

Related News