ਨਾਬਾਲਗ ਕੁੜੀ ਨੂੰ ਲਿਜਾ ਕੇ ਧਮਕੀਆਂ ਦੇਣ ਦੇ ਦੋਸ਼ ’ਚ 3 ਨਾਮਜ਼ਦ

Saturday, Aug 17, 2024 - 05:14 PM (IST)

ਨਾਬਾਲਗ ਕੁੜੀ ਨੂੰ ਲਿਜਾ ਕੇ ਧਮਕੀਆਂ ਦੇਣ ਦੇ ਦੋਸ਼ ’ਚ 3 ਨਾਮਜ਼ਦ

ਫਿਰੋਜ਼ਪੁਰ (ਖੁੱਲਰ) : ਆਰਿਫ ਕੇ ਵਿਖੇ ਇਕ ਨਾਬਾਲਗ ਕੁੜੀ ਨੂੰ ਲਿਜਾ ਕੇ ਉਸ ਨੂੰ ਵਾਪਸ ਨਾ ਕਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਥਾਣਾ ਆਰਿਫ ਕੇ ਪੁਲਸ ਨੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਗ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਨਾਬਾਲਗ ਧੀ (15 ਸਾਲ) ਨੂੰ ਦੋਸ਼ੀ ਤਰਸੇਮ ਸਿੰਘ ਉਰਫ਼ ਮੇਲਾ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਲੈ ਗਿਆ ਹੈ।

ਇਸ ਸਬੰਧੀ ਉਹ ਉਨ੍ਹਾਂ ਦੇ ਘਰ ਗਿਆ ਤਾਂ ਤਰਸੇਮ ਸਿੰਘ ਦੀ ਮਾਤਾ ਛਿੰਦੋ ਅਤੇ ਸੂਰਜ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਅਸੀਂ ਕੁੜੀ ਵਾਪਸ ਨਹੀਂ ਕਰਨੀ, ਜੋ ਹੁੰਦਾ ਕਰ ਲਓ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਹਿਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News