ਮੋਟਰ ਦਾ ਪਾਣੀ ਲਾਉਣ ਨੂੰ ਲੈ ਕੇ ਹੋਏ ਝਗੜੇ ’ਚ 11 ਨਾਮਜ਼ਦ

Thursday, Aug 01, 2024 - 03:40 PM (IST)

ਮੋਟਰ ਦਾ ਪਾਣੀ ਲਾਉਣ ਨੂੰ ਲੈ ਕੇ ਹੋਏ ਝਗੜੇ ’ਚ 11 ਨਾਮਜ਼ਦ

ਜਲਾਲਾਬਾਦ (ਬਜਾਜ, ਬੰਟੀ) : ਥਾਣਾ ਅਮੀਰ ਖ਼ਾਸ ਦੀ ਪੁਲਸ ਵੱਲੋਂ ਪਿੰਡ ਦੁੱਲੇਕੇ ਗੈਰ ਅਬਾਦ ਵਿਖੇ ਮੋਟਰ ਤੋਂ ਪਾਣੀ ਲਾਉਣ ਨੂੰ ਲੈ ਕੇ ਹੋਏ ਝਗੜੇ 'ਚ ਕੁੱਟਮਾਰ ਕਰਨ ਦੇ ਦੋਸ਼ ’ਚ 11 ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁੱਦਈ ਰਾਮ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਦੁੱਲੇਕੇ ਗੈਰ ਅਬਾਦ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਸਤਨਾਮ ਸਿੰਘ ਵਗੈਰਾ ਦੇ ਨਾਲ ਮੋਟਰ ਤੋਂ ਪਾਣੀ ਲਾਉਣ ਨੂੰ ਲੈ ਕੇ ਝਗਡ਼ਾ ਚੱਲ ਰਿਹਾ ਸੀ।

ਇਸ ’ਤੇ ਉਕਤ ਵਿਅਕਤੀਆਂ ਨੇ ਉਸ ਦੇ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਕੀਤੀ ਅਤੇ ਘਰ ਦੀ ਭੰਨ-ਤੋੜ ਕੀਤੀ ਗਈ ਹੈ। ਜਾਂਚ ਅਧਿਕਾਰੀ ਐੱਸ. ਆਈ. ਰਵੀਪਾਲ ਨੇ ਦੱਸਿਆ ਕਿ ਮੁੱਦਈ ਰਾਮ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸਤਨਾਮ ਸਿੰਘ ਪੁੱਤਰ ਬੱਗਾ ਸਿੰਘ, ਜਸਪ੍ਰੀਤ ਸਿੰਘ, ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਪੁਤਰ ਗੁਰਮੇਜ ਸਿੰਘ ਵਾਸੀਆਨ ਬਾਦਲ ਕੇ ਉਤਾੜ ਅਤੇ 5-6 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
 


author

Babita

Content Editor

Related News