ਸਕੂਲੀ ਵਿਦਿਆਰਥੀ ਨਾਲ ਕੁੱਟਮਾਰ ਕਰਕੇ ਜ਼ਖਮੀ ਕਰਨ ''ਤੇ 7-8 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ

Thursday, Jul 18, 2024 - 02:51 PM (IST)

ਸਕੂਲੀ ਵਿਦਿਆਰਥੀ ਨਾਲ ਕੁੱਟਮਾਰ ਕਰਕੇ ਜ਼ਖਮੀ ਕਰਨ ''ਤੇ 7-8 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ

ਹਾਜੀਪੁਰ (ਜੋਸ਼ੀ) : ਇੱਕ ਸਕੂਲੀ ਵਿਦਿਆਰਥੀ ਨਾਲ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕੀਤੇ ਜਾਣ 'ਤੇ ਤਲਵਾੜਾ ਪੁਲਸ ਨੇ 7-8 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ 'ਚ ਅਨਿਕੇਤ ਡੋਗਰਾ ਪੁੱਤਰ ਸਵ. ਸੁਰਿੰਦਰ ਸਿੰਘ ਵਾਸੀ ਪਿੰਡ ਬਰਿੰਗਲੀ ਨੇ ਦੱਸਿਆ ਹੈ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ ਵਿਖੇ 11ਵੀਂ ਜਮਾਤ 'ਚ ਪੜ੍ਹਦਾ ਹਾਂI

16 ਜੁਲਾਈ ਨੂੰ ਦੁਪਹਿਰ ਕਰੀਬ 2 ਵਜੇ ਸਕੂਲ ਤੋਂ ਛੁੱਟੀ ਹੋਣ ਮਗਰੋਂ ਉਹ ਸਕੂਲ ਦੇ ਗੇਟ 'ਤੇ ਖੜ੍ਹਾ ਸੀ ਤਾਂ ਰਜਨੀਸ਼ ਲੰਬੜ, ਅਨੀਸ਼ ਲੰਬੜ, ਕਾਰਤਿਕ ਠਾਕੁਰ, ਰੋਹਿਤ ਵਾਸੀ ਪਿੰਡ ਭੁਬੋਤਾੜ, ਅਨਮੋਲ ਭਾਟੀਆ, ਰਿੱਕੀ ਵਾਸੀ ਪਿੰਡ ਭਟੇੜ ਅਤੇ ਨਿਤੀਸ਼ ਠਾਕੁਰ ਵਾਸੀ ਪਿੰਡ ਭੋਲ-ਕਲੋਤਾ ਨੇ ਅਣਪਛਾਤੇ ਲੋਕਾਂ ਦੇ ਨਾਲ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਬਰਦਸਤੀ ਸਕੂਟੀ 'ਤੇ ਬਿਠਾ ਕੇ ਪਿੰਡ ਅਮਰੋਹ ਦੇ ਪੁੱਲ 'ਤੇ ਲੈ ਗਏ ਅਤੇ ਦੁਬਾਰਾ ਉਸ ਨਾਲ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ 7-8 ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News