ਫ਼ੇਕ ID ਬਣਾ ਕੇ ਔਰਤ ਦੀਆਂ ਫੋਟੋਆਂ ਅਪਲੋਡ ਕਰਨ ਵਾਲੇ ’ਤੇ ਮੁਕੱਦਮਾ ਦਰਜ

Sunday, Jul 07, 2024 - 03:57 PM (IST)

ਫ਼ੇਕ ID ਬਣਾ ਕੇ ਔਰਤ ਦੀਆਂ ਫੋਟੋਆਂ ਅਪਲੋਡ ਕਰਨ ਵਾਲੇ ’ਤੇ ਮੁਕੱਦਮਾ ਦਰਜ

ਫ਼ਰੀਦਕੋਟ (ਰਾਜਨ) : ਫ਼ੇਕ ਆਈ. ਡੀ ਬਣਾ ਕੇ ਇੱਕ ਵਿਆਹੁਤਾ ਔਰਤ ਦੀਆਂ ਫੋਟੋਆਂ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਸਾਈਬਰ ਕ੍ਰਾਈਮ ਫ਼ਰੀਦਕੋਟ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਸ ਮਾਮਲੇ 'ਚ ਗੁਰਮੀਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਫ਼ਰੀਦਕੋਟ ਨੇ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਰਾਜਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਪੱਖੀ ਕਲਾਂ ਨੇ ਫ਼ੇਕ ਆਈ. ਡੀ. ਬਣਾ ਕੇ ਇੰਸਟਾਗ੍ਰਾਮ, ਸਨੈਪਚੈਟ ਅਤੇ ਸ਼ੇਅਰਚੈਟ ’ਤੇ ਉਸਦੀਆਂ ਫੋਟੋਆਂ ਅਪਲੋਡ ਕੀਤੀਆਂ ਹਨ, ਜਿਸ’ਤੇ ਕਾਰਵਾਈ ਕਰਦਿਆਂ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਰਾਜਦੀਪ ਸਿੰਘ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।


author

Babita

Content Editor

Related News