ਨੌਜਵਾਨ ਨੇ ਕੁੜੀ ਨਾਲ ਬਣਾਏ ਸਰੀਰਕ ਸਬੰਧ, ਮੰਦਰ ''ਚ ਕੀਤਾ ਵਿਆਹ, ਫਿਰ ਮੁੱਕਰਿਆ
Thursday, May 23, 2024 - 12:59 PM (IST)
ਚੰਡੀਗੜ੍ਹ (ਸੁਸ਼ੀਲ) : ਕੁੜੀ ਦੇ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਨੌਜਵਾਨ ਨੇ ਐੱਫ. ਆਈ. ਆਰ ਅਤੇ ਜੇਲ੍ਹ ਤੋਂ ਬਚਣ ਦੇ ਲਈ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਪਰ ਬਾਅਦ ਵਿਚ ਉਹ ਆਪਣੇ ਇਸ ਵਾਅਦੇ ਤੋਂ ਮੁੱਕਰ ਗਿਆ। ਕੁੜੀ ਨਾਲ ਰਹਿਣ ਤੋਂ ਮੁਲਜ਼ਮ ਮਨ੍ਹਾ ਕਰ ਲੱਗਾ। ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਸੈਕਟਰ-17 ਮਹਿਲਾ ਪੁਲਸ ਥਾਣਾ ਵੱਲੋਂ ਪੀੜਤ ਕੁੜੀ ਦੀ ਸ਼ਿਕਾਇਤ ’ਤੇ ਜਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਵਿਆਹ ਦਾ ਵਾਅਦਾ ਕਰਕੇ ਬਣਾਏ ਸਬੰਧ
ਪੀੜਤਾ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ 3 ਸਾਲ ਪਹਿਲਾਂ ਉਸ ਦੀ ਮੁਲਾਕਾਤ ਗਗਨਦੀਪ ਸਿੰਘ ਨਾਲ ਹੋਈ। ਇਸ ਤੋਂ ਬਾਅਦ ਹੌਲੀ-ਹੌਲੀ ਦੋਸਤੀ ਹੋਈ ਅਤੇ ਫਿਰ ਇਕ-ਦੂਜੇ ਦੇ ਕਰੀਬ ਆ ਗਏ। ਗਗਨਦੀਪ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨਾਲ ਵਿਆਹ ਕਰੇਗਾ। ਇਸ ਤੋਂ ਬਾਅਦ ਨਜ਼ਦੀਕੀਆ ਵੱਧ ਗਈਆਂ ਅਤੇ ਗਗਨਦੀਪ ਨੇ ਉਸ ਨਾਲ ਸਰੀਰਕ ਸਬੰਧ ਬਣਾਏ।
ਮੰਦਰ ਵਿਚ ਕੀਤਾ ਵਿਆਹ
ਸ਼ਿਕਾਇਤ ਦੇ ਮੁਤਾਬਕ ਗਗਨਦੀਪ ਨੇ ਕੁੜੀ ਨਾਲ 28 ਸਤੰਬਰ, 2023 ਨੂੰ ਚੰਡੀਗੜ੍ਹ ਸਥਿਤ ਮੰਦਰ ਵਿਚ ਵਿਆਹ ਕਰ ਲਿਆ। ਪਰ ਗਗਨਦੀਪ ਦੇ ਪਰਿਵਾਰਕ ਮੈਂਬਰ ਇਸ ਵਿਆਹ ਦੇ ਖ਼ਿਲਾਫ਼ ਸਨ। ਨੌਜਵਾਨ ਦਾ ਪਿਤਾ ਪੰਜਾਬ ਪੁਲਸ ਤੋਂ ਸੇਵਾਮੁਕਤ ਹੈ। ਜਦੋਂ ਕੁੜੀ ਨੂੰ ਲੈ ਕੇ ਨੌਜਵਾਨ ਘਰ ਪਹੁੰਚਿਆ ਤਾਂ ਉਸ ਨੂੰ ਰਹਿਣ ਨਹੀਂ ਦਿੱਤਾ ਗਿਆ। ਗਗਨਦੀਪ ਨੇ ਕਿਰਾਏ ’ਤੇ ਕਮਰਾ ਲੈ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਪੀੜਤਾ ਮੁਤਾਬਕ ਗਗਨਦੀਪ ਸਵੇਰੇ ਘਰ ਤੋਂ ਗਿਆ ਸੀ ਪਰ ਵਾਪਸ ਨਹੀਂ ਪਰਤਿਆ, ਜਿਸ ਤੋਂ ਬਾਅਦ ਉਸ ਨੇ ਗਗਦੀਪ ਨੂੰ ਕਾਫੀ ਫੋਨ ਕੀਤਾ ਪਰ ਉਸ ਨੇ ਉਸ ਦਾ ਫੋਨ ਨਹੀਂ ਚੁੱਕਿਆ। ਜਦੋਂ ਉਸ ਨੇ ਗਗਨਦੀਪ ਨਾਲ ਸੰਪਰਕ ਕਰਨਾ ਚਾਹਿਆ ਤਾਂ ਗਗਨਦੀਪ ਨੇ ਉਸ ਨਾਲ ਰਹਿਣ ਤੋਂ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸੈਕਟਰ-17 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।