ਸੈਲੂਨ ’ਤੇ ਹਮਲਾ ਕਰ ਕੇ ਕੁੱਟਮਾਰ ਕਰਨ ਵਾਲੇ 4 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

Saturday, Sep 16, 2023 - 02:38 PM (IST)

ਸੈਲੂਨ ’ਤੇ ਹਮਲਾ ਕਰ ਕੇ ਕੁੱਟਮਾਰ ਕਰਨ ਵਾਲੇ 4 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ (ਜ.ਬ.) : ਥਾਣਾ ਜੋਧੇਵਾਲ ਪੁਲਸ ਨੇ ਬੀਤੀ ਰਾਤ ਇਕ ਸੈਲੂਨ ’ਤੇ ਹਮਲਾ ਕਰਨ ਵਾਲੇ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮਾਡਲ ਕਾਲੋਨੀ ਜਗੀਰਪੁਰ ਰੋਡ ਦੇ ਰਹਿਣ ਵਾਲੇ ਸਈਯਦ ਪੁੱਤਰ ਤਾਹਿਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਗਹਿਲੇਵਾਲ ਦੇ ਕੱਟ ’ਤੇ ਸੈਲੂਨ ਦੀ ਦੁਕਾਨ ਹੈ। ਇੱਥੇ ਪਵਨ ਨਾਂ ਦਾ ਮੁੰਡਾ ਕੰਮ ਸਿਖਾਉਣ ਦਾ ਕੰਮ ਕਰਦਾ ਹੈ, ਜਿਸ ਦਾ ਉਸ ਦੇ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ।

ਬੀਤੇ ਦਿਨੀਂ 14 ਅਗਸਤ ਨੂੰ ਉਹ ਪਵਨ ਨਾਲ ਆਪਣੇ ਸੈਲੂਨ ’ਚ ਮੌਜੂਦ ਸੀ, ਤਾਂ ਉਸੇ ਵੇਲੇ ਉਸ ਦੀ ਦੁਕਾਨ ’ਤੇ ਪਵਨ ਦੇ ਸਹੁਰੇ ਧਿਰ ਵੱਲੋਂ 4 ਮੁੰਡੇ ਜ਼ਬਰਦਸਤੀ ਦੁਕਾਨ ਅੰਦਰ ਦਾਖ਼ਲ ਹੋ ਗਏ, ਜਿਨ੍ਹਾਂ ਨੇ ਪਵਨ ਦਾ ਸਾਥ ਦੇਣ ਦੀ ਰੰਜਿਸ਼ ਤਹਿਤ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪਵਨ ਨੇ ਜ਼ੋਰ-ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਦੁਕਾਨ ਦੇ ਬਾਹਰ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਚਾਰੋਂ ਨੌਜਵਾਨ ਜਾਨੋਂ ਮਾਰਨ ਦੀ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
 


author

Babita

Content Editor

Related News