ਗਾਹਕਾਂ ਦਾ ਰਿਕਾਰਡ ਨਾ ਰੱਖਣ ’ਤੇ 2 ਹੋਟਲ ਸੰਚਾਲਕਾਂ ਖ਼ਿਲਾਫ਼ FIR ਦਰਜ

Wednesday, Dec 14, 2022 - 12:53 PM (IST)

ਚੰਡੀਗੜ੍ਹ (ਸੁਸ਼ੀਲ ਰਾਜ) : ਕਸਟਮਰ ਦਾ ਰਿਕਾਰਡ ਰਜਿਸਟਰ ਨਾ ਰੱਖਣ ਕਾਰਨ ਪੁਲਸ ਨੇ 2 ਹੋਟਲਾਂ ਦੇ ਸੰਚਾਲਕਾਂ ’ਤੇ ਡੀ. ਸੀ. ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਲਈ ਥਾਣਾ ਕਜਹੇੜੀ ਸਥਿਤ ਪੁਲਸ ਹੋਟਲ ਸਵਰਾਜ ਪਹੁੰਚੀ। ਜਦੋਂ ਪੁਲਸ ਨੇ ਹੋਟਲ ’ਚ ਰੁਕੇ ਲੋਕਾਂ ਦਾ ਰਿਕਾਰਡ ਮੰਗਿਆ ਤਾਂ ਉਹ ਨਹੀਂ ਦਿਖਾ ਸਕੇ।

ਜਾਂਚ ਵਿਚ ਸਾਹਮਣੇ ਆਇਆ ਕਿ ਹੋਟਲ ਸੰਚਾਲਕ ਪ੍ਰੇਮ ਬਹਾਦਰ ਗੁਪਤਾ ਨਿਵਾਸੀ ਯੂ. ਪੀ. ਗੌਂਡਾ ਗਾਹਕ ਦਾ ਰਿਕਾਰਡ ਰੱਖਣ ਵਾਲੇ ਰਜਿਸਟਰ ਦੀ ਸਾਂਭ-ਸੰਭਾਲ ਨਹੀਂ ਕਰ ਰਿਹਾ ਸੀ। ਥਾਣਾ ਸਦਰ ਪੁਲਸ ਨੇ ਹੋਟਲ ਸੰਚਾਲਕ ਪ੍ਰੇਮ ਬਹਾਦਰ ਗੁਪਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਹੋਟਲ ਜੇ. ਕੇ. ’ਚ ਜਾ ਕੇ ਜਦੋਂ ਗਾਹਕਾਂ ਦੇ ਦਾਖ਼ਲੇ ਦਾ ਰਜਿਸਟਰ ਮੰਗਿਆ ਤਾਂ ਸਟਾਫ਼ ਨਹੀਂ ਦਿਖਾ ਸਕਿਆ।

ਪੁਲਸ ਨੇ ਹੋਟਲ ਸੰਚਾਲਕ ਸੈਕਟਰ-25 ਨਿਵਾਸੀ ਬਲਦੇਵ ਖ਼ਿਲਾਫ਼ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਮੁਲਜ਼ਮ ਪ੍ਰੇਮ ਬਹਾਦਰ ਗੁਪਤਾ ਅਤੇ ਸੈਕਟਰ-25 ਵਾਸੀ ਬਲਦੇਵ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
 


Babita

Content Editor

Related News