ਸਵਿੱਫਟ ਕਾਰ ਸਵਾਰ 2 ਨੌਜਵਾਨਾਂ ਤੋਂ ਮਿਲੀ ਹੈਰੋਇਨ, ਕੇਸ ਦਰਜ

Wednesday, Mar 13, 2024 - 12:58 PM (IST)

ਸਵਿੱਫਟ ਕਾਰ ਸਵਾਰ 2 ਨੌਜਵਾਨਾਂ ਤੋਂ ਮਿਲੀ ਹੈਰੋਇਨ, ਕੇਸ ਦਰਜ

ਲੁਧਿਆਣਾ (ਜ.ਬ.) : ਸਵਿੱਫਟ ਕਾਰ ’ਚ ਨਸ਼ਾ ਵੇਚਣ ਜਾ ਰਹੇ 2 ਨੌਜਵਾਨਾਂ ਨੂੰ ਥਾਣਾ ਪੀ. ਏ. ਯੂ. ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਨਿਊ ਰਾਜ ਗੁਰੂ ਨਗਰ ਦਾ ਰਹਿਣ ਵਾਲਾ ਰਣਜੀਤ ਸਿੰਘ ਅਤੇ ਪਿੰਡ ਇਆਲੀ ਕਲਾਂ ਦਾ ਪ੍ਰਭਜੋਤ ਸਿੰਘ ਹੈ। ਮੁਲਜ਼ਮਾਂ ਤੋਂ 18 ਗ੍ਰਾਮ ਹੈਰੋਇਨ ਮਿਲੀ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਜਾਂਚ ਅਧਿਕਾਰੀ ਏ. ਐੱਸ. ਆਈ. ਰੇਸ਼ਮ ਸਿੰਘ ਮੁਤਾਬਕ ਉਹ ਪੁਲਸ ਪਾਰਟੀ ਨਾਲ ਸਾਉੂਥ ਸਿਟੀ ਪੁਲ ਕੋਲ ਮੌਜੂਦ ਸਨ। ਇਸ ਦੌਰਾਨ ਇਕ ਸਵਿੱਫਟ ਕਾਰ ਲੰਘ ਰਹੀ ਸੀ। ਪੁਲਸ ਨੇ ਮੁਲਜ਼ਮਾਂ ਦੀ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ 18 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਮੁਤਾਬਕ ਮੁਲਜ਼ਮ ਖ਼ੁਦ ਵੀ ਨਸ਼ਾ ਕਰਦੇ ਹਨ ਅਤੇ ਅੱਗੇ ਵੀ ਸਪਲਾਈ ਕਰਦੇ ਹਨ। ਮੁਲਜ਼ਮਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।


author

Babita

Content Editor

Related News