ਜਾਅਲੀ ਆਈ. ਡੀ. ਬਣਾ ਕੇ ਕੁੜੀ ਨੂੰ ਬਦਨਾਮ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Saturday, Jan 23, 2021 - 01:49 PM (IST)

ਜਾਅਲੀ ਆਈ. ਡੀ. ਬਣਾ ਕੇ ਕੁੜੀ ਨੂੰ ਬਦਨਾਮ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਜ਼ੀਰਕਪੁਰ (ਮੇਸ਼ੀ) : ਜਾਅਲੀ ਆਈ. ਡੀ. ਬਣਾ ਕੇ ਕੁੜੀ ਨੂੰ ਸੋਸ਼ਲ ਮੀਡੀਆ ’ਤੇ ਬਦਨਾਮ ਕਰਨ ਵਾਲੇ ਇੱਕ ਵਿਅਕਤੀ ਖ਼ਿਲਾਫ਼ ਜ਼ੀਰਕਪੁਰ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜ਼ੀਰਕਪੁਰ ਦੇ ਐਸ. ਐਚ. ਓ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਲਜ ’ਚ ਪੜ੍ਹਦੀ ਉਸ ਦੀ ਧੀ ਨੂੰ ਪਹਿਲਾਂ ਕਿਸੇ ਵਿਅਕਤੀ ਵੱਲੋਂ ਜਾਅਲੀ ਆਈ. ਡੀ ਬਣਾ ਕੇ ਬਦਨਾਮ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਪੁਲਸ ਨੇ ਉਸ ਜਾਅਲੀ ਫੇਸਬੁੱਕ ਆਈ. ਡੀ ਨੂੰ ਬਲਾਕ ਕਰਵਾ ਦਿੱਤਾ ਸੀ।

ਇਸ ਦੇ ਕੁੱਝ ਦਿਨਾਂ ਬਾਅਦ ਮੁੜ ਅਣਪਛਾਤੇ ਵਿਅਕਤੀ ਵੱਲੋਂ ਇੰਸਟਾਗ੍ਰਾਮ ਅਤੇ ਸਨੈਪਚੈਟ ’ਤੇ ਜਾਅਲੀ ਆਈ. ਡੀ. ਬਣਾ ਕੇ ਕੁੜੀ ਨੂੰ ਬਦਨਾਮ ਕੀਤਾ ਗਿਆ, ਜਿਸ ਕਾਰਨ ਕੁੜੀ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਕੇਸ ਸਬੰਧੀ ਸਾਈਬਰ ਸੈਲ ਤੇ ਐਸ. ਐਸ. ਪੀ ਮੋਹਾਲੀ ਨੂੰ ਮੁੜ ਸ਼ਿਕਾਇਤ ਦਿੱਤੀ ਗਈ ਹੈ। ਇਸ ਸ਼ਿਕਾਇਤ ਉਪਰੰਤ ਵਿਭਾਗੀ ਜਾਂਚ ਦੇ ਆਧਾਰ ’ਤੇ ਕੇਸ ਕਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


author

Babita

Content Editor

Related News