ਨਵ-ਵਿਆਹੁਤਾ ਦੇ ਦੋਸ਼ਾਂ ’ਤੇ ਸਹੁਰਿਆਂ ਖ਼ਿਲਾਫ਼ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਕੇਸ ਦਰਜ

Thursday, May 09, 2024 - 05:14 PM (IST)

ਨਵ-ਵਿਆਹੁਤਾ ਦੇ ਦੋਸ਼ਾਂ ’ਤੇ ਸਹੁਰਿਆਂ ਖ਼ਿਲਾਫ਼ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਕੇਸ ਦਰਜ

ਲੁਧਿਆਣਾ (ਵਰਮਾ) : ਵਿਆਹ ਤੋਂ ਤਿੰਨ ਮਹੀਨੇ ਬਾਅਦ ਘਰੇਲੂ ਹਿੰਸਾ ਦੀ ਸ਼ਿਕਾਇਤ ਨਵ-ਵਿਆਹੁਤਾ ਪਰਮਜੀਤ ਕੌਰ ਨਿਵਾਸੀ ਬਹਾਦਰਕੇ ਰੋਡ ਨੇ ਥਾਣਾ ਵੂਮੈਨ ਸੈੱਲ ਨੂੰ ਦਿੱਤੀ। ਉਸ ਨੇ ਪੁਲਸ ਦੇ ਕੋਲ ਆਪਣੇ ਸਹੁਰਿਆਂ ਖ਼ਿਲਾਫ਼ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਪਿੰਡ ਮੁਕੰਦਪੁਰਾ, ਜ਼ਿਲ੍ਹਾ ਨਵਾਂਸ਼ਹਿਰ ਦੇ ਰਹਿਣ ਵਾਲੇ ਸੋਮਨਾਥ ਦੇ ਨਾਲ 2023 ਨੂੰ ਹੋਇਆ ਸੀ।

ਵਿਆਹ ਵਿਚ ਮੇਰੇ ਪੇਕੇ ਵਾਲਿਆਂ ਨੇ ਆਪਣੀ ਹੈਸੀਅਤ ਤੋਂ ਵੱਧ ਇਸਤਰੀ ਧਨ ਦਿੱਤਾ ਸੀ। ਇਸ ਦੇ ਬਾਵਜੂਦ ਮੇਰੇ ਸਹੁਰੇ ਵਾਲੇ ਮੈਨੂੰ ਦਾਜ ਲਈ ਪਰੇਸ਼ਾਨ ਕਰਦੇ ਸਨ। ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਕਰਨ ’ਤੇ ਪੀੜਤਾ ਦੇ ਪਤੀ ਸੋਮਨਾਥ, ਸੱਸ ਸੱਤਿਆ ਦੇਵੀ ਖ਼ਿਲਾਫ਼ ਦਾਜ ਖ਼ਾਤਰ ਪਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਹੈ।


author

Babita

Content Editor

Related News