ਪੰਜਾਬ ''ਚ ਵੱਡੀ ਵਾਰਦਾਤ: ''ਲਵ ਮੈਰਿਜ'' ਤੋਂ ਖ਼ਫ਼ਾ ਪਿਓ ਬਣਿਆ ਹੈਵਾਨ, ਤੈਸ਼ ''ਚ ਆ ਕੇ ਧੀ ਸਣੇ ਵੱਢਿਆ ਸਹੁਰਾ ਪਰਿਵਾਰ
Thursday, Mar 27, 2025 - 07:39 PM (IST)

ਹਾਜੀਪੁਰ (ਜੋਸ਼ੀ)- ਹਾਜੀਪੁਰ ਵਿਖੇ ਇਕ ਪਿਤਾ ਵੱਲੋਂ ਆਪਣੀ ਧੀ ਦੀ ਲਵ ਮੈਰਿਜ ਤੋਂ ਖ਼ਫ਼ਾ ਹੋ ਕੇ ਧੀ ਅਤੇ ਉਸ ਦੇ ਸਹੁਰੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਤਲਵਾੜਾ ਪੁਲਸ ਸਟੇਸ਼ਨ ਵਿਖੇ ਪਿਤਾ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਪੁੱਤਰੀ, ਜਵਾਈ ਅਤੇ ਉਸ ਦੀ ਨਨਾਣ ਨੂੰ ਜ਼ਖ਼ਮੀ ਕੀਤੇ ਜਾਣ ’ਤੇ ਉਸ ਖ਼ਿਲਾਫ਼ ਤਲਵਾੜਾ ਪੁਲਸ ਸਟੇਸ਼ਨ ਵਿਖੇ ਕੇਸ ਦਰਜ ਕੀਤਾ ਗਿਆ ਹੈ ׀
ਇਹ ਵੀ ਪੜ੍ਹੋ: ਅਕਾਲੀ ਦਲ ਦੀ ਮਜ਼ਬੂਤੀ ਨੂੰ ਲੈ ਕੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੱਡਾ ਬਿਆਨ
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ ’ਚ ਦੀਪਿਕਾ ਸ਼ਰਮਾ ਪੁੱਤਰੀ ਵਿਨੋਦ ਕੁਮਾਰ ਵਾਸੀ ਬਹਿ ਨੰਗਲ ਪਤਨੀ ਅਮਰਦੀਪ ਸਿੰਘ ਵਾਸੀ ਸਾਂਡਪੁਰ ਤਲਵਾੜਾ ਨੇ ਦੱਸਿਆ ਹੈ ਕਿ 22 ਮਾਰਚ ਨੂੰ ਦਿਨ ਸਮੇਂ ਆਪਣੀ ਨਨਾਣ ਪੁੱਤਰੀ ਸੁਖਦੇਵ ਰਾਜ ਅਤੇ ਨਨਾਣ ਰਵੀਨਾ ਪਤਨੀ ਚਰਨਜੀਤ ਸਿੰਘ ਵਾਸੀ ਫਤਿਹਗੜ੍ਹ ਪੁਲਸ ਸਟੇਸ਼ਨ ਦਸੂਹਾ, ਜੋ 5-6 ਮਹੀਨੇ ਦੀ ਗਰਭਵਤੀ ਹੈ, ਦੇ ਨਾਲ ਘਰ ਵਿਚ ਹਾਜ਼ਰ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 27 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵਧੀ ਹਲਚਲ
ਉਸ ਦੇ ਪਤੀ ਅਮਰਦੀਪ ਸਿੰਘ, ਸੱਸ ਉਰਮਿਲਾ ਦੇਵੀ ਅਤੇ ਸਹੁਰਾ ਸੁਖਦੇਵ ਰਾਜ ਕੰਮ ’ਤੇ ਗਏ ਹੋਏ ਸਨ। ਦੁਪਹਿਰ ਦੇ ਸਮੇਂ ਉਸ ਦੇ ਪਿਤਾ ਵਿਨੋਦ ਕੁਮਾਰ ਝੂਠ ਬੋਲ ਕੇ ਸਾਡੇ ਘਰ ਅੰਦਰ ਦਾਖ਼ਲ ਹੋਏ। ਜੋ ਆਪਣੇ ਫੋਨ ’ਤੇ ਕਿਸੇ ਨੂੰ ਫੋਨ ਕਰਕੇ ਇਹ ਕਹਿ ਰਹੇ ਸਨ ਕਿ ਮੈਂ 5-6 ਬੰਦੇ ਮਾਰ ਕੇ ਆਉਣਾ ਹਾਂ ਅਤੇ ਮੇਰੀ ਜ਼ਮਾਨਤ ਦੇ ਕਾਗਜ਼ ਬਣਵਾ ਕੇ ਰੱਖਿਓ। ਮੇਰੇ ਪਿਤਾ ਨੇ ਉਸ ਸਮੇਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਜਿਸ ਨੇ ਸਾਡੇ ਪਰਿਵਾਰ ਦੀ ਕੁੱਟਮਾਰ ਕੀਤੀ।
ਰੰਜਿਸ਼ ਦੀ ਵਜ੍ਹਾ ਇਹ ਹੈ ਕਿ ਮੇਰੇ ਪਿਤਾ ਵਿਨੋਦ ਕੁਮਾਰ ਮੇਰੀ 'ਲਵ ਮੈਰਿਜ' ਤੋਂ ਖ਼ੁਸ਼ ਨਹੀਂ ਸਨ, ਜਿਨ੍ਹਾਂ ਨੇ ਇਸੇ ਰੰਜਿਸ਼ ਵਿਚ ਆ ਕੇ ਮੇਰੇ, ਮੇਰੇ ਪਤੀ ਅਮਰਦੀਪ ਸਿੰਘ ਅਤੇ ਨਨਾਣ ਮੁਸਕਾਨ ਦੇ ਸੱਟਾਂ ਮਾਰ ਕੇ ਜ਼ਖ਼ਮੀ ਕੀਤਾ ਹੈ। ਤਲਵਾੜਾ ਪੁਲਸ ਨੇ ਵਿਨੋਦ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ׀
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e