ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ’ਚ 11 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ
Thursday, Mar 20, 2025 - 11:55 AM (IST)

ਅਬੋਹਰ (ਸੁਨੀਲ) : ਥਾਣਾ ਨੰਬਰ-2 ਦੀ ਪੁਲਸ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ’ਚ ਇਕ ਨਾਮਜ਼ਦ ਅਤੇ 10 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਨੂੰ ਦਿੱਤੇ ਬਿਆਨ ’ਚ ਪਿੰਡ ਖਾਟਵਾ ਦੇ ਵਸਨੀਕ ਕੁੰਦਨ ਲਾਲ ਦੇ ਪੁੱਤਰ ਰੋਹਤਾਸ਼ ਨੇ ਦੱਸਿਆ ਕਿ ਉਹ ਏ. ਸੀ. ਰਿਪੇਅਰ ਦਾ ਕੰਮ ਕਰਦਾ ਹੈ ਅਤੇ 18 ਮਾਰਚ ਨੂੰ ਉਹ ਆਪਣੇ ਦੋਸਤਾਂ ਨਾਲ ਕੰਮ ਲਈ ਅਬੋਹਰ ਦੇ ਡੀ. ਏ. ਵੀ. ਕਾਲਜ ਆਇਆ ਸੀ ਕਿ ਪਿੰਡ ਤੂਤਵਾਲਾ ਦੇ ਵਸਨੀਕ ਗੁਰਪ੍ਰੀਤ ਸਿੰਘ ਦਾ ਪੁੱਤਰ ਸਹਿਜਪ੍ਰੀਤ ਸਿੰਘ ਅਤੇ ਦਸ ਅਣਪਛਾਤੇ ਨੌਜਵਾਨ ਇਕ ਮੋਟਰਸਾਈਕਲ ’ਤੇ ਤਲਵਾਰਾਂ, ਕਾਪੇ ਅਤੇ ਤੇਜ਼ਧਾਰ ਹਥਿਆਰ ਲੈ ਕੇ ਆਏ।
ਇਸ ਦੌਰਾਨ ਸਹਿਜਪ੍ਰੀਤ ਨੇ ਉਸ ’ਤੇ ਕਾਪੇ ਨਾਲ ਹਮਲਾ ਕਰ ਦਿੱਤਾ ਜੋ ਉਸਦੇ ਹੱਥ ’ਚ ਲੱਗਾ ਅਤੇ ਉਸਦੇ ਹੋਰ ਦੋਸਤਾਂ ਨੇ ਵੀ ਉਸ ਨੂੰ ਅਤੇ ਉਸਦੇ ਦੋਸਤਾਂ ਨੂੰ ਧਮਕੀਆਂ ਦਿੱਤੀਆਂ। ਪੁਲਸ ਨੇ ਸਹਿਜਪ੍ਰੀਤ ਅਤੇ 10 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।