ਪਾਸ਼ ਇਲਾਕੇ ''ਚ ਵਿਆਹੁਤਾ ਨੇ ਭੇਦਭਰੇ ਹਾਲਾਤ ''ਚ ਲਿਆ ਫਾਹਾ, ਲਾਸ਼ ਵੇਖ ਸਭ ਦੇ ਉੱਡੇ ਹੋਸ਼

Wednesday, Apr 02, 2025 - 08:34 PM (IST)

ਪਾਸ਼ ਇਲਾਕੇ ''ਚ ਵਿਆਹੁਤਾ ਨੇ ਭੇਦਭਰੇ ਹਾਲਾਤ ''ਚ ਲਿਆ ਫਾਹਾ, ਲਾਸ਼ ਵੇਖ ਸਭ ਦੇ ਉੱਡੇ ਹੋਸ਼

ਗੁਰਦਾਸਪੁਰ (ਗੁਰਪ੍ਰੀਤ) : ਬਟਾਲਾ ਦੀ ਪਾਸ਼ ਕਾਲੋਨੀ ਚ ਦਿਨ ਦਿਹਾੜੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਕਾਲੋਨੀ 'ਚ ਆਪਣੇ ਪਤੀ ਤੇ ਦੋ ਬੇਟਿਆ ਨਾਲ ਰਹਿੰਦੀ ਏਕਤਾ ਵੱਲੋਂ ਭੇਦਭਰੇ ਹਲਾਤਾਂ 'ਚ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਪਤੀ ਘਰ 'ਚ ਮੌਜੂਦ ਨਹੀਂ ਸੀ। 

ਮੌਕੇ 'ਤੇ ਪੁਹੰਚੇ ਪੁਲਸ ਅਧਿਕਾਰੀ ਅਸ਼ਵਨੀ ਕੁਮਾਰ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਕਿ ਉਕਤ ਮਹਿਲਾ ਦੀ ਘਰ ਅੰਦਰ ਪੱਖੇ ਨਾਲ ਲਾਸ਼ ਲਟਕਦੀ ਮਿਲੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੱਚੀਆਂ ਨੇ ਜਦ ਆਪਣੀ ਮਾਂ ਨੂੰ ਇਸ ਹਾਲਤ 'ਚ ਦੇਖਿਆ ਤਾਂ ਉਨ੍ਹਾਂ ਘਰ ਦੀ ਛੱਤ 'ਤੇ ਚੜ ਕੇ ਗੁਆਂਢੀਆਂ ਨੂੰ ਬੁਲਾਇਆ। ਇਸ ਤੋਂ ਬਾਅਦ ਮ੍ਰਿਤਕਾ ਦੇ ਪਤੀ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮੁਤਾਬਕ ਪਤੀ ਨੇ ਹੀ ਪਤਨੀ ਦੀ ਲਾਸ਼ ਨੂੰ ਪੱਖੇ ਤੋਂ ਥੱਲੇ ਉਤਾਰਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪਤੀ ਨਿਤੀਸ਼ ਕੁਮਾਰ ਤੇ ਬੱਚੀਆਂ ਦੇ ਬਿਆਨ ਲਿਖੇ ਗਏ ਹਨ ਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੀ ਉਡੀਕ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਆਉਣ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News