ਜੇਲ੍ਹ ''ਚ ਬੰਦ ਕੈਦੀਆਂ ਦੀ ਕਰਤੂਤ ਜਾਣ ਰਹਿ ਜਾਓਗੇ ਦੰਗ, DIG ਦੀ ਜਾਂਚ ਮਗਰੋਂ ਦਰਜ ਹੋਈ FIR

Monday, Aug 12, 2024 - 03:54 PM (IST)

ਲੁਧਿਆਣਾ (ਸਿਆਲ)- ਤਾਜਪੁਰ ਰੋਡ ਦੀ ਸੈਂਟਰਲ ਜੇਲ ਅਤੇ ਪਟਿਆਲਾ ਦੀ ਸੈਂਟਰਲ ਜੇਲ੍ਹ ’ਚ ਬੰਦ ਕੈਦੀਆਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਮੋਬਾਈਲ ਦੀ ਵਰਤੋਂ ਕਰ ਕੇ ਸ਼ੋਸ਼ਲ ਮੀਡੀਆ ’ਤੇ ਫੋਟੋ/ਵੀਡੀਓ ਵਾਇਰਲ ਕਰਨ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਕੁੰਵਰ ਵੀਰਪ੍ਰਤਾਪ ਸਿੰਘ ਦੀ ਸ਼ਿਕਾਇਤ ’ਤੇ ਕੈਦੀ ਜਗਤੇਜ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਢਲਾ ਕਾਲੋਨੀ, ਜ਼ਿਲ੍ਹਾ ਲੁਧਿਆਣਾ ਦੇ ਵਿਰੁੱਧ ਥਾਣਾ ਡਵੀਜ਼ਨ ਨੰ.-7 ਦੇ ਪੁਲਸ ਜਾਂਚ ਅਧਿਕਾਰੀ ਜਨਕ ਰਾਜ ਨੇ 52 ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਦਿੱਤੀਆਂ ਤਰੱਕੀਆਂ, ਪੜ੍ਹੋ ਪੂਰੀ List

ਦੱਸਣਯੋਗ ਹੈ ਕਿ ਕੈਦੀਆਂ ਨੇ ਜੇਲ ’ਚ ਮੋਬਾਈਲ ਦੀ ਵਰਤੋਂ ਕਰ ਕੇ ਸੋਸ਼ਲ ਮੀਡੀਆ ’ਤੇ ਫੋਟੋ/ਵੀਡੀਓ ਵਾਇਰਲ ਕਰਨ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪੁੱਜਿਆ ਹੈ। ਉਦੋਂ ਕੋਰਟ ਦੇ ਆਦੇਸ਼ ’ਤੇ ਡੀ. ਜੀ. ਪੀ. ਜੇਲ ਵੱਲੋਂ ਡੀ. ਆਈ. ਜੀ. ਜੇਲ ਸੁਰਿੰਦਰ ਸਿੰਘ ਨੂੰ ਉਕਤ ਮਾਮਲੇ ਦੀ ਜਾਂਚ ਸੌਂਪੀ ਗਈ। ਇਸ ਜਾਂਚ ਦੌਰਾਨ 24 ਅਤੇ 25 ਦਸੰਬਰ 2023 ਨੂੰ ਜਾਂਚ ਅਧਿਕਾਰੀ ਨੇ  ਲੁਧਿਆਣਾ ਅਤੇ ਪਟਿਆਲਾ ਦੀ ਸੈਂਟਰਲ ਜੇਲ੍ਹ ਦਾ ਦੌਰਾ ਕੀਤਾ। ਜਾਂਚ ਦੌਰਾਨ ਜੇਲ੍ਹ ’ਚ ਬੰਦ ਕੈਦੀ ਜਗਜੋਤ ਸਿੰਘ ਉਰਫ਼ ਗੁਰਤੇਜ ਸਿੰਘ ਨੇ ਸਵੀਕਾਰ ਕੀਤਾ ਕਿ 4 ਫੋਟੋ ਅਤੇ 2 ਵੀਡੀਓ ਇੰਸਟਾਗ੍ਰਾਮ ’ਤੇ ਵਾਇਰਲ ਕੀਤੀਆਂ ਸਨ।

ਇਹ ਖ਼ਬਰ ਵੀ ਪੜ੍ਹੋ - ਇਮੀਗ੍ਰੇਸ਼ਨ ਵਾਲਿਆਂ ਤੋਂ ਦੁਖੀ ਜੋੜੇ ਦਾ ਟੁੱਟ ਗਿਆ ਸਬਰ ਦਾ ਬੰਨ੍ਹ, ਫ਼ਿਰ ਜੋ ਕੀਤਾ ਪੁਲਸ ਨੂੰ ਵੀ ਪੈ ਗਈਆਂ ਭਾਜੜਾਂ

ਜਾਂਚ ਅਧਿਕਾਰੀ ਨੇ ਸਿਫਾਰਿਸ਼ ਕੀਤੀ ਕਿ ਜਗਜੋਤ ਸਿੰਘ ਉਰਫ਼ ਗੁਰਤੇਜ ਸਿੰਘ, ਮਨਜਿੰਦਰ ਸਿੰਘ ਉਰਫ਼ ਮਨੀ, ਭਗਵਾਨ ਸਿੰਘ ਉਰਫ਼ ਗੱਗੀ, ਅਸ਼ੋਕ ਕੁਮਾਰ, ਲਵਜੀਤ ਸਿੰਘ ਉਰਫ਼ ਲਵੀ ਨੇ ਮੋਬਾਈਲ ਦੀ ਗੈਰ-ਕਾਨੂੰਨੀ ਢੰਗ ਨਾਲ ਵਰਤੋਂ ਕੀਤੀ ਹੈ ਅਤੇ ਇਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਜੇਲ ਦੇ ਸੇਵਾ ਮੁਕਤ ਸੁਪਰਡੈਂਟ ਅਤੇ ਇਕ ਹੋਰ ਅਧਿਕਾਰੀ ’ਤੇ ਵੀ ਵਿਭਾਗੀ ਕਾਰਵਾਈ ਪ੍ਰਸਤਾਵਿਤ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anuradha

Content Editor

Related News