ਨਸ਼ੇ ਵਾਲੇ ਪਾਊਡਰ ਤੇ ਸਮੈਕ ਦੇ ਮਾਮਲੇ ''ਚ ਮਾਂ-ਪੁੱਤ ਨੂੰ ਕੈਦ ਤੇ ਜੁਰਮਾਨਾ
Sunday, Feb 18, 2018 - 04:07 AM (IST)

ਹੁਸ਼ਿਆਰਪੁਰ, (ਅਮਰਿੰਦਰ)- ਨਸ਼ੇ ਵਾਲੇ ਪਾਊਡਰ ਤੇ ਸਮੈਕ ਸਮੇਤ ਕਾਬੂ ਕੀਤੇ ਗਏ ਕਰਨੈਲ ਕੌਰ ਤੇ ਕੁਲਵਿੰਦਰ ਸਿੰਘ (ਮਾਂ-ਪੁੱਤ) ਨੂੰ ਦੋਸ਼ੀ ਕਰਾਰ ਦਿੰਦਿਆਂ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਐੱਸ. ਕੇ. ਸਿੰਗਲਾ ਦੀ ਅਦਾਲਤ ਨੇ ਦੋਸ਼ੀ ਕੁਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਰਾਜੋਵਾਲ ਥਾਣਾ ਬੁੱਲ੍ਹੋਵਾਲ ਨੂੰ 100 ਗ੍ਰਾਮ ਨਸ਼ੇ ਵਾਲੇ ਪਾਊਡਰ ਦੇ ਮਾਮਲੇ ਵਿਚ 4 ਮਹੀਨੇ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨਾ ਅਤੇ ਕਰਨੈਲ ਕੌਰ ਨੂੰ 10 ਗ੍ਰਾਮ ਸਮੈਕ ਰੱਖਣ ਦੇ ਮਾਮਲੇ ਵਿਚ 2000 ਰੁਪਏ ਜੁਰਮਾਨਾ ਅਦਾ ਕਰਨ ਤੇ 2 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਵਰਨਣਯੋਗ ਹੈ ਕਿ ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਨਾਕਾਬੰਦੀ ਦੌਰਾਨ 8 ਅਪ੍ਰੈਲ, 2014 ਨੂੰ ਸਕੂਟਰ ਸਵਾਰ ਕਰਨੈਲ ਕੌਰ ਤੇ ਕੁਲਵਿੰਦਰ ਸਿੰਘ ਨੂੰ ਕਾਬੂ ਕਰ ਕੇ ਉਕਤ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਸਨ।