ਫਾਇਨਾਂਸ ਕੰਪਨੀ ਵੱਲੋਂ ਕਰਜ਼ਾ ਨਾ ਦੇਣ ਕਾਰਨ ਲੋਕਾਂ ਕੀਤੀ ਨਾਅਰੇਬਾਜ਼ੀ

Saturday, Jul 21, 2018 - 01:05 AM (IST)

ਫਾਇਨਾਂਸ ਕੰਪਨੀ ਵੱਲੋਂ ਕਰਜ਼ਾ ਨਾ ਦੇਣ ਕਾਰਨ ਲੋਕਾਂ ਕੀਤੀ ਨਾਅਰੇਬਾਜ਼ੀ

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਨਿੱਜੀ ਫਾਇਨਾਂਸ ਕੰਪਨੀ ਵੱਲੋਂ ਇਕ ਸਕੀਮ ਤਹਿਤ 10-10 ਹਜ਼ਾਰ ਰੁਪਏ ਦੀ ਰਾਸ਼ੀ ਲੈਣ ਦੇ ਬਾਵਜੂਦ ਕਰਜ਼ਾ ਨਾ ਦੇਣ ਦੇ ਵਿਰੋਧ ਵਿਚ ਅੱਜ ਦਰਜਨਾਂ ਲੋਕਾਂ ਨੇ ਕੰਪਨੀ ਦੇ ਦਫਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ। 
ਬੰਗਾ ਰੋਡ ’ਤੇ ਪਾਲਿਕਾ ਬਾਜ਼ਾਰ ਵਿਖੇ ਸਥਿਤ ਦਫਤਰ ਦੇ ਬਾਹਰ ਇਕੱਠੇ ਹੋਏ ਲੋਕਾਂ ਵਿਚੋਂ ਸੁਨੀਤਾ ਕੁਮਾਰੀ ਸ਼ੇਖੋਵਾਲ, ਆਰਤੀ, ਹਰਜਿੰਦਰ ਝੂਨੇਵਾਲ, ਸ਼ਿੰਦਾ ਅਤੇ ਜੋਤੀ ਆਦਿ ਨੇ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਇਕ ਨਿੱਜੀ ਫਾਇਨਾਂਸ ਕੰਪਨੀ ਨੇ ਉਨ੍ਹਾਂ ਦਾ ਗਰੁੱਪ ਬਣਾ ਕੇ 10-10 ਹਜ਼ਾਰ ਰੁਪਏ ਦੀ ਰਾਸ਼ੀ ਜਮ੍ਹਾ ਕਰਵਾਉਣ ’ਤੇ 1-1 ਲੱਖ ਰੁਪਏ ਦਾ ਕਰਜ਼ਾ ਦੇਣ ਦੇ ਝਾਂਸੇ ਵਿਚ ਲਿਆ ਸੀ। ਕੰਪਨੀ ਦੀਅਾਂ ਸ਼ਰਤਾਂ ਤਹਿਤ ਉਨ੍ਹਾਂ ਨੇ 13 ਕਿਸ਼ਤਾਂ ’ਚ ਕਰਜ਼ਾ ਚੁਕਾਉਣਾ ਸੀ। ਉਨ੍ਹਾਂ ਵਿਚੋਂ ਕਈ ਮੈਂਬਰ ਪਹਿਲਾਂ ਵੀ ਉਕਤ ਕੰਪਨੀ ਤੋਂ 20 ਤੋਂ 30 ਹਜ਼ਾਰ ਰੁਪਏ ਦਾ ਕਰਜ਼ਾ ਲੈ ਚੁੱਕੇ ਹਨ।   ਲੋਕਾਂ  ਨੇ ਦੱਸਿਆ ਕਿ  10-10 ਹਜ਼ਾਰ ਰੁ. ਜਮ੍ਹਾ ਕਰਵਾਉਣ ਵਾਲੇ ਜ਼ਿਆਦਾਤਰ ਨਵੇਂ ਮੈਂਬਰ ਹਨ ਜਿਨ੍ਹਾਂ ਨੂੰ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਕਰਜ਼ਾ ਦੇਣ  ਦੇ ਲਾਰੇ ਲਾਏ ਜਾ ਰਹੇ ਹਨ।  ਜੇਕਰ ਕੰਪਨੀ ਨੇ ਜਲਦ ਉਨ੍ਹਾਂ ਨੂੰ ਕੋਈ ਠੋਸ ਭਰੋਸਾ ਨਹੀਂ ਦਿੱਤਾ ਤਾਂ ਉਹ ਪੁਲਸ ਦੇ ਕੋਲ ਸ਼ਿਕਾਇਤ ਕਰਨ ਨੂੰ ਮਜਬੂਰ ਹੋਣਗੇ।  
ਸਰਕਾਰੀ ਬੈਂਕਾਂ ਵਿਚ ਕਰਜ਼ਾ ਨਾ ਮਿਲਣ ਕਾਰਨ ਲੋਕ ਹੁੰਦੇ ਨੇ ਪ੍ਰੇਸ਼ਾਨ
 ਇਸ ਮੌਕੇ ਲੋਕਾਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਨੂੰ ਆਸਾਨ ਕਿਸ਼ਤਾਂ ’ਤੇ ਕਰਜ਼ਾ ਉਪਲੱਬਧ ਕਰਵਾ ਕੇ ਲੋਕਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲੰਬੇ ਚੌਡ਼ੇ ਵਾਅਦੇ ਕਰ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਸਰਕਾਰੀ ਬੈਂਕ ਗਰੀਬ ਵਰਗ ਨੂੰ ਕਰਜ਼ਾ ਨਹੀਂ ਦਿੰਦੇ। ਇਸ  ਕਰ ਕੇ ਉਨ੍ਹਾਂ ਨੂੰ ਨਿੱਜੀ ਫਾਇਨਾਂਸ ਕੰਪਨੀਆਂ  ਕੋਲ ਧੱਕੇ  ਖਾਣੇ ਪੈਂਦੇ  ਹਨ। 
 ਕੰਪਨੀ  ਦੇ ਅਧਿਕਾਰੀ ਨੇ ਮੰਗਿਆ 2 ਦਿਨ ਦਾ ਸਮਾਂ
 ਲੋਕਾਂ ਦਾ  ਇਕੱਠ ਹੋਣ ’ਤੇ ਉਕਤ ਨਿੱਜੀ ਕੰਪਨੀ ਦੇ ਇਕ ਅਧਿਕਾਰੀ ਨੇ  ਕਿਹਾ ਕਿ ਉਕਤ ਕੰਪਨੀ ਦੀਆਂ ਬਹੁਤ ਸਾਰੀਅਾਂ ਬ੍ਰਾਂਚਾਂ  ਚੱਲਦੀਆਂ ਹਨ ਅਤੇ ਕੰਪਨੀ ਦਾ ਆਪਣਾ ਹੈੱਡ ਦਫਤਰ ਜਲੰਧਰ ਵਿਚ  ਹੈ,  ਕਿਸੇ ਵੀ ਵਿਅਕਤੀ ਦੇ ਪੈਸੇ ਮਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।  ਉਨ੍ਹਾਂ ਕਰਜ਼ਾ ਲੈਣ ਵਾਲੇ ਗਰੁੱਪ ਦੇ ਲੋਕਾਂ ਨੂੰ 2 ਦਿਨ ਦਾ ਸਮਾਂ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ  ਉਨ੍ਹਾਂ ਨੂੰ ਕਰਜ਼ਾ ਦੇ ਦਿੱਤਾ ਜਾਵੇਗਾ।  

Related News