ਪੰਜਾਬ ਚੋਣਾਂ : ਬੂਥ ਦੇ ਅੰਦਰ ਮੋਬਾਇਲ ਲਿਜਾਉਣ ਅਤੇ ਵੀਡੀਓ ਬਣਾਉਣ ਵਾਲੇ ਵਿਰੁੱਧ FIR ਦਰਜ

Sunday, Feb 20, 2022 - 06:27 PM (IST)

ਲੁਧਿਆਣਾ (ਪੰਕਜ)- ਚੋਣ ਕਮਿਸ਼ਨ ਵਲੋਂ ਵੋਟਿੰਗ ਦੌਰਾਨ ਪੋਲਿੰਗ ਬੂਥ 'ਤੇ ਮੋਬਾਇਲ ਲਿਜਾਉਣ 'ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਇਕ ਵੋਟਰ ਵਲੋਂ ਵੋਟ ਪਾਉਂਦੇ ਸਮੇਂ ਈ.ਵੀ.ਐੱਮ. ਦੀ ਵੀਡੀਓ ਬਣਾਉਣ ਅਤੇ ਜਿਸ ਉਮੀਦਵਾਰ ਨੂੰ ਵੋਟ ਪਾਈ ਹੈ, ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਣ ਦੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀ.ਸੀ. ਵਰਿੰਦਰ ਸ਼ਰਮਾ ਨੇ ਤੁਰੰਤ ਰਿਟਰਨਿੰਗ ਅਧਿਕਾਰੀ ਨੂੰ ਉਕਤ ਵੋਟਰ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਅਸਲ 'ਚ ਪੂਰਬੀ ਵਿਧਾਨ ਸਭਾ 'ਚ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ ਦੌਰਾਨ ਇਕ ਵੋਟਰ ਨਾ ਸਿਰਫ਼ ਪੁਲਸ ਅਤੇ ਪੋਲਿੰਗ ਸਟਾਫ਼ ਦੀਆਂ ਨਜ਼ਰਾਂ 'ਚ ਧੂੜ ਪਾ ਕੇ ਮੋਬਾਇਲ ਫੋਨ ਅੰਦਰ ਲੈ ਗਿਆ, ਸਗੋਂ ਉਸ ਨੇ ਉਸ ਆਪਣੀ ਵੋਟ ਕਿਸ ਉਮੀਦਵਾਰ ਨੂੰ ਪੋਲ ਕੀਤੀ, ਉਸ ਦੀ ਬਕਾਇਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਅਪਲੋਡ ਕਰ ਦਿੱਤੀ। 

ਜਿਸ ਦੀ ਜਾਣਕਾਰੀ ਦੂਜੇ ਉਮੀਦਵਾਰਾਂ ਨੇ ਤੁਰੰਤ ਡੀ.ਸੀ. ਅਤੇ ਪੁਲਸ ਕਮਿਸ਼ਨਰ ਨੂੰ ਦਿੰਦੇ ਹੋਏ ਦੋਸ਼ ਲਗਾਇਆ ਕਿ ਉਕਤ ਸ਼ਖਸ ਅਜਿਹਾ ਕਰ ਕੇ ਦੂਜੇ ਵੋਟਰਾਂ ਨੂੰ ਜਿੱਥੇ ਵੋਟਿੰਗ ਦੌਰਾਨ ਵਰਗਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉੱਥੇ ਹੀ ਚੋਣ ਜ਼ਾਬਤਾ ਦੀਆਂ ਵੀ ਧੱਜੀਆਂ ਉਡਾ ਰਿਹਾ ਹੈ। ਮਾਮਲਾ ਨੋਟਿਸ 'ਚ ਆਉਣ ਤੋਂ ਬਾਅਦ ਡੀ.ਸੀ. ਨੇ ਤੁਰੰਤ ਸੰਬੰਧਤ ਪੋਲਿੰਗ ਅਧਿਕਾਰੀਨੂੰ ਉਕਤ ਸ਼ਖ਼ਸ ਵਿਰੁੱਧ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ। ਮੀਡੀਆ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਹੈ ਕਿ ਪੂਰਬੀ ਵਿਧਾਨ ਸਭਾ 'ਚ ਦਿਵੇਸ਼ ਮੱਕੜ ਨਾਮੀ ਇਕ ਵੋਟਰ ਨਾ ਸਿਰਫਡ ਬੂਥ ਦੇ ਅੰਦਰ ਮੋਬਾਇਲ ਲੈ ਕੇ ਗਿਆ ਸਗੋਂ ਉਸ ਨੇ ਬਕਾਇਦਾ ਕਿਹੜੇ ਉਮੀਦਵਾਰ ਨੂੰ ਵੋਟ ਪਾਈ ਹੈ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ, ਜੋ ਕਿ ਸਿੱਧੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੈ। ਉਸ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਨੋਟ - ਵਿਧਾਨ ਸਭਾ ਚੋਣਾਂ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਜਾਨਣ ਲਈ ਡਾਊਨਲੋਡ ਕਰੋ ਜਗ ਬਾਣੀ ਦੀ ਐਂਡਾਇਡ ਐਪ


DIsha

Content Editor

Related News