ਸਪਾ ਸੈਂਟਰ ਗਏ ਗਾਹਕ ਦੀ ਡੰਡਿਆਂ ਤੇ ਬੈਲਟਾਂ ਨਾਲ ਕੁੱਟਮਾਰ! ਥਾਰ ਭਜਾ ਕੇ ਮਸਾਂ ਬਚਾਈ ਜਾਨ

Thursday, Aug 22, 2024 - 04:55 PM (IST)

ਸਪਾ ਸੈਂਟਰ ਗਏ ਗਾਹਕ ਦੀ ਡੰਡਿਆਂ ਤੇ ਬੈਲਟਾਂ ਨਾਲ ਕੁੱਟਮਾਰ! ਥਾਰ ਭਜਾ ਕੇ ਮਸਾਂ ਬਚਾਈ ਜਾਨ

ਲੁਧਿਆਣਾ (ਤਰੁਣ): ਸਪਾ ਸੈਂਟਰ ਦੇ ਸੰਚਾਲਕ ਕਿਸ ਤਰ੍ਹਾਂ ਗਾਹਕਾਂ ਨਾਲ ਦੁਰਵਿਵਹਾਰ ਕਰਦੇ ਹਨ, ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਵੀਡੀਓ ਬੀਤੀ ਰਾਤ ਦੀ ਹੈ ਜਦੋਂ 3 ਸਪਾ ਸੈਂਟਰਾਂ ਦੇ ਮਾਲਕ ਨੇ ਧੱਕੇਸ਼ਾਹੀ ਦੀ ਹੱਦ ਪਾਰ ਕਰਦਿਆਂ ਗਾਹਕ ਨੂੰ ਭਜਾ ਭਜਾ ਕੇ ਕੁੱਟਿਆ। ਉਕਤ ਸਪਾ ਸੈਂਟਰ ਦੇ ਮਾਲਕ ਦੇ ਨਾਲ-ਨਾਲ ਦੋ ਹੋਰ ਸਪਾ ਸੈਂਟਰਾਂ ਦੇ ਮਾਲਕ ਵੀ ਸਨ। ਵੀਡੀਓ ਦੇ ਅੰਤ 'ਚ ਦੋਸ਼ੀ ਦਾ ਸਾਥੀ ਹੱਸਦਾ ਹੋਇਆ ਅਤੇ ਧੱਕੇਸ਼ਾਹੀ ਦੀਆਂ ਗੱਲਾਂ ਕਰਦਾ ਨਜ਼ਰ ਆ ਰਿਹਾ ਹੈ। ਉਕਤ ਘਟਨਾ ਥਾਣਾ ਡਵੀਜ਼ਨ ਨੰਬਰ 5 ਅਧੀਨ ਪੈਂਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਇਲਾਕੇ 'ਚ ਵਾਪਰੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਧਿਆ ਟੈਕਸ! ਨਵੀਂ ਗੱਡੀ ਖਰੀਦਣ 'ਤੇ ਹੋਵੇਗਾ ਵਾਧੂ ਖਰਚਾ (ਵੀਡੀਓ)

ਪ੍ਰਾਪਤ ਜਾਣਕਾਰੀ ਅਨੁਸਾਰ ਸਪਾ ਸੈਂਟਰ ਦੇ ਮਾਲਕ ਅਤੇ ਗਾਹਕ ਵਿਚਕਾਰ ਸਪਾ ਦੇ ਬਾਹਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ ਸਪਾ ਸੈਂਟਰ ਦੇ ਮਾਲਕ ਨੇ ਪਿੱਛਾ ਕੀਤਾ ਅਤੇ ਬੈਲਟ ਅਤੇ ਡੰਡੇ ਨਾਲ ਗਾਹਕ ਦੀ ਕੁੱਟਮਾਰ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਕਤ ਸਪਾ ਸੈਂਟਰ ਦਾ ਮਾਲਕ ਆਪਣੀਆਂ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਲਈ ਮਸ਼ਹੂਰ ਸੀ। ਇਸ ਦੌਰਾਨ ਪੀੜਤ ਦੇ ਨਾਲ ਇਕ ਕੇਸਧਾਰੀ ਵਿਅਕਤੀ ਵੀ ਸੀ, ਜਿਸ ਨੇ ਥਾਰ ਵਿਚ ਬੈਠ ਕੇ ਸਮੇਂ ਸਿਰ ਗੱਡੀ ਭਜਾ ਕੇ ਆਪਣੀ ਜਾਨ ਬਚਾਈ। 

ਇਹ ਖ਼ਬਰ ਵੀ ਪੜ੍ਹੋ - ਸਰਪੰਚ ਨੇ ਪਿਸਤੌਲ ਦੀ ਨੋਕ 'ਤੇ ਰੋਲ਼ੀ ਪਿੰਡ ਦੀ ਧੀ ਦੀ ਪੱਤ! (ਵੀਡੀਓ)

ਫਿਲਹਾਲ ਪੁਲਸ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 5 ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਵੀਡੀਓ ਮਿਲਣ ਅਤੇ ਦੇਖਣ ਤੋਂ ਬਾਅਦ ਪੁਲਸ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰੇਗੀ। ਉਹ ਆਪਣੇ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News