ਵਿਆਹ ਦੇ ਰੰਗ 'ਚ ਪਿਆ ਭੰਗ, ਬਰਾਤੀਆਂ ਨੇ ਹੀ ਪਾਇਆ ਭੜਥੂ (ਵੀਡੀਓ)

5/6/2019 1:02:12 PM

ਲੁਧਿਆਣਾ : ਲੁਧਿਆਣਾ ਦੇ ਬੱਸ ਸਟੈਂਡ ਨੇੜੇ ਅਬਦੁੱਲਾਪੁਰ ਬਸਤੀ 'ਚ ਇਕ ਵਿਆਹ ਸਮਾਗਮ ਦੌਰਾਨ ਭੜਥੂ ਪੈ ਗਿਆ। ਅਸਲ 'ਚ ਡੀ. ਜੇ. 'ਤੇ ਨੱਚਣ ਦੌਰਾਨ ਬਰਾਤੀ ਆਪਸ 'ਚ ਉਲਝ ਗਏ, ਜਿਸ ਕਾਰਨ ਗੱਲ ਖੂਨ-ਖਰਾਬੇ ਤੱਕ ਪੁੱਜ ਗਈ। ਬਰਾਤੀਆਂ ਦੀ ਜੰਮ ਕੇ ਆਪਸ 'ਚ ਹੱਥੋਪਾਈ ਹੋਈ। ਜ਼ਖਮੀਂ ਹੋਏ ਇਕ ਨੌਜਵਾਨ ਨੇ ਦੱਸਿਆ ਕਿ ਡੀ. ਜੇ. 'ਤੇ ਨੱਚਦੇ ਸਮੇਂ ਉਸ ਦੇ ਜੀਜੇ ਦੀ ਪੱਗ ਲੱਥ ਗਈ ਸੀ, ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਸ਼ੁਰੂ ਹੋਇਆ। ਉਸ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਉਨ੍ਹਾਂ 'ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਹ ਜ਼ਖਮੀਂ ਹੋ ਗਏ। ਇਸ ਤਰ੍ਹਾਂ ਦੇਖਦੇ ਹੀ ਦੇਖਦੇ ਵਿਆਹ ਦੇ ਰੰਗ 'ਚ ਭੰਗ ਪੈ ਗਿਆ। ਫਿਲਹਾਲ ਪੁਲਸ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਆਹ ਇਕ ਖੁਸ਼ੀ ਦਾ ਮੌਕਾ ਹੁੰਦਾ ਹੈ ਪਰ ਅਜਿਹੇ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੀ ਖੁਸ਼ੀ ਦੇ ਮੌਕੇ ਨੂੰ ਕੌੜੀ ਯਾਦ 'ਚ ਤਬਦੀਲ ਕਰ ਦਿੰਦੀਆਂ ਹਨ।


Babita

Edited By Babita